ਟੋਕੀਓ ਵਿੱਚ ਜੇਆਰ ਸ਼ਿਮਬਾਸ਼ੀ ਸਟੇਸ਼ਨ ਦੇ ਪੱਛਮ ਵਾਲੇ ਪਾਸੇ ਇੱਕ ਇਮਾਰਤ ਵਿੱਚ ਧਮਾਕਾ ਹੋਇਆ ਹੈ। ਇਹ ਖੇਤਰ ਕਈ ਦਫਤਰਾਂ ਅਤੇ ਰੈਸਟੋਰੈਂਟਾਂ ਨਾਲ ਘਿਰਿਆ ਹੋਇਆ ਹੈ। ਜਾਪਾਨ ਦੇ NHK ਨਿਊਜ਼ ਦੀ ਰਿਪੋਰਟ ਮੁਤਾਬਕ ਟੋਕੀਓ ਵਿੱਚ ਜੇਆਰ ਸ਼ਿਮਬਾਸ਼ੀ ਸਟੇਸ਼ਨ ਦੇ ਪੱਛਮ ਵਾਲੇ ਪਾਸੇ ਇੱਕ ਇਮਾਰਤ ਵਿੱਚ ਕਥਿਤ ਤੌਰ ‘ਤੇ ਧਮਾਕਾ ਹੋਇਆ ਹੈ। ਜ਼ਿਕਰਯੋਗ ਹੈ ਹੈ ਕਿ ਇਹ ਘਟਨਾ ਦੁਪਹਿਰ 3:15 ਵਜੇ ਦੇ ਕਰੀਬ ਵਾਪਰੀ। ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਫੋਟੋਆਂ ਅਤੇ ਵੀਡੀਓਜ਼ ਨੇ ਇਮਾਰਤ ਦੀ ਦੂਜੀ ਮੰਜ਼ਿਲ ਨੂੰ ਅੱਗ ਅਤੇ ਗਲੀ ਦੇ ਪਾਰ ਸ਼ੀਸ਼ੇ ਦੇ ਟੁਕੜੇ ਦਿਖਾਈ ਦਿੱਤੇ। ਟੋਕੀਓ ਮੈਟਰੋਪੋਲੀਟਨ ਪੁਲਿਸ ਜਾਂਚ ਕਰ ਰਹੀ ਹੈ।
ਫਾਇਰ ਡਿਪਾਰਟਮੈਂਟ ਦੇ ਬੁਲਾਰੇ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਏਐਫਪੀ ਨੂੰ ਦੱਸਿਆ ਕਿ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਵੀ ਸੁਣੀ ਗਈ। ਫਾਇਰ ਬ੍ਰਿਗੇਡ ਦੀਆਂ 32 ਗੱਡੀਆਂ ਮੌਕੇ ‘ਤੇ ਮੌਜੂਦ ਹਨ। “ਚਾਰ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚੋਂ ਤਿੰਨ ਹੋਸ਼ ਵਿਚ ਹਨ,” ਉਸਨੇ ਕਿਹਾ, ਚੌਥੇ ਵਿਅਕਤੀ ਬਾਰੇ ਅਜੇ ਕੋਈ ਵੇਰਵੇ ਉਪਲਬਧ ਨਹੀਂ ਹਨ।
ਟੋਕੀਓ ‘ਚ ਇੱਕ ਇਮਾਰਤ ਵਿੱਚ ਹੋਇਆ ਜ਼ਬਰਦਸਤ ਧਮਾਕਾ ਕਈ ਲੋਕ ਜ਼ਖਮੀ…
