Home » ਆਕਲੈਂਡ ‘ਚ ਭਾਰਤੀ ਪਰਿਵਾਰ ਦੀ ਡੇਅਰੀ ਸ਼ਾਪ ‘ਤੇ ਹੋਈ ਲੁੱਟ,ਕੰਮ ਕਰ ਰਹੀ ਔਰਤ ਦੇ ਸਿਰ ਵਿੱਚ ਹਥੌੜਾ ਮਾਰ ਕੀਤਾ ਜ਼ਖਮੀ…
Home Page News New Zealand Local News NewZealand

ਆਕਲੈਂਡ ‘ਚ ਭਾਰਤੀ ਪਰਿਵਾਰ ਦੀ ਡੇਅਰੀ ਸ਼ਾਪ ‘ਤੇ ਹੋਈ ਲੁੱਟ,ਕੰਮ ਕਰ ਰਹੀ ਔਰਤ ਦੇ ਸਿਰ ਵਿੱਚ ਹਥੌੜਾ ਮਾਰ ਕੀਤਾ ਜ਼ਖਮੀ…

Spread the news

ਆਕਲੈਂਡ ‘ਚ ਭਾਰਤੀ ਪਰਿਵਾਰ ਦੀ ਡੇਅਰੀ ਸ਼ਾਪ ‘ਤੇ ਹੋਈ ਲੁੱਟ,ਕੰਮ ਕਰ ਰਹੀ ਔਰਤ ਦੇ ਸਿਰ ਵਿੱਚ ਹਥੌੜਾ ਮਾਰ ਕੀਤਾ ਜ਼ਖਮੀ…
ਆਕਲੈਂਡ (ਬਲਜਿੰਦਰ ਸਿੰਘ)ਬੀਤੇ ਕੱਲ੍ਹ ਸ਼ਾਮ ਨੂੰ ਆਕਲੈਂਡ ਦੀ ਇੱਕ ਡੇਅਰੀ ‘ਤੇ ਹਿੰਸਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਲੁਟੇਰਿਆਂ ਨੇ ਡੇਅਰੀ ਸ਼ਾਪ ‘ਤੇ ਮਹਿਲਾ ਕਰਮਚਾਰੀ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਅਤੇ ਲੁਟੇਰੇ ਦੁਕਾਨ ਤੋ ਤੰਬਾਕੂ ਅਤੇ ਨਕਦੀ ਚੋਰੀ ਕਰ ਮੌਕੇ ਤੋ ਫ਼ਰਾਰ ਹੋ ਗਏ।ਇਸ ਹਮਲੇ ਜ਼ਖਮੀ ਔਰਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।ਪੁਲਿਸ ਨੇ ਕਿਹਾ ਕਿ ਅਧਿਕਾਰੀ ਮਾਊਂਟ ਅਲਬਰਟ ਰੋਡ ‘ਤੇ ਹੋਈ ਡਕੈਤੀ ਦੀ ਜਾਂਚ ਕਰ ਰਹੇ ਹਨ।ਇਹ ਘਟਨਾ ਕੱਲ੍ਹ ਸ਼ਾਮ 4.30 ਵਜੇ ਦੇ ਕਰੀਬ ਮਾਊਂਟ ਰੌਸਕਿਲ ਦੇ ਮਾਊਂਟ ਅਲਬਰਟ ਰੋਡ ‘ਤੇ ਸਥਿਤ ਇੱਕ ਡੇਅਰੀ ਸ਼ਾਪ ਵਿੱਚ ਵਾਪਰੀ ਹੈ।