Home » ROLLER COASTER ਖਰਾਬ ਹੋਣ ‘ਤੇ ਤਿੰਨ ਘੰਟੇ ਝੂਲੇ ‘ਤੇ ਉਲਟਾ ਲਟਕਦੇ ਰਹੇ ਲੋਕ…
Home Page News India NewZealand World World News

ROLLER COASTER ਖਰਾਬ ਹੋਣ ‘ਤੇ ਤਿੰਨ ਘੰਟੇ ਝੂਲੇ ‘ਤੇ ਉਲਟਾ ਲਟਕਦੇ ਰਹੇ ਲੋਕ…

Spread the news


ਐਡਵੈਂਚਰ ਪਾਰਕਾਂ ‘ਚ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜਿਸ ਤੋਂ ਬਾਅਦ ਲੋਕਾਂ ਦੇ ਮਨਾਂ ‘ਚ ਜਾਨ ਦਾ ਡਰ ਪੈਦਾ ਹੋ ਜਾਂਦਾ ਹੈ। ਹਾਲ ਹੀ ‘ਚ ਅਮਰੀਕਾ ‘ਚ ਅਜਿਹੀ ਘਟਨਾ ਵਾਪਰੀ ਹੈ, ਜਿਸ ਨੇ ਲੋਕਾਂ ਨੂੰ ਡਰਾ ਦਿੱਤਾ ਹੈ। ਇਸ ਘਟਨਾ ਦੌਰਾਨ ਕੁਝ ਬੱਚੇ ਝੂਲੇ ‘ਤੇ ਫਸ ਗਏ, ਜਿਨ੍ਹਾਂ ਦੀ ਜਾਨ ਮਸਾਂ ਬਚਾਈ ਗਈ। ਦਰਅਸਲ ਰਾਈਡ ਦੌਰਾਨ ਝੂਲਾ ਖਰਾਬ ਹੋ ਗਿਆ, ਜਿਸ ਕਾਰਨ ਬੱਚੇ ਕੁਝ ਘੰਟਿਆਂ ਤੱਕ ਉਲਟਾ ਲਟਕੇ ਰਹੇ।ਇਸ ਖੌਫਨਾਕ ਘਟਨਾ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਲੋਕਾਂ ਦੇ ਰੌਂਗਟੇ ਖੜੇ ਹੋ ਗਏ । ਦੱਸ ਦਈਏ ਕਿ ਫੋਰੈਸਟ ਕਾਉਂਟੀ ਫੈਸਟੀਵਲ ਕ੍ਰੈਂਡਨ, ਵਿਸਕਾਨਸਿਨ, ਅਮਰੀਕਾ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਦੌਰਾਨ ਫਾਇਰਬਾਲ ਕੋਸਟਰ ਚਲਦੇ ਸਮੇਂ ਅਚਾਨਕ ਰੁਕ ਗਿਆ। ਇਕ ਮੀਡੀਆ ਰਿਪੋਰਟ ਮੁਤਾਬਕ ਇਸ ਦੌਰਾਨ ਰੋਲਰਕੋਸਟਰ ‘ਤੇ ਅੱਠ ਲੋਕ ਸਵਾਰ ਸਨ। ਅੱਠ ਵਿਅਕਤੀਆਂ ਵਿੱਚੋਂ ਸੱਤ ਬੱਚੇ ਸਨ ਅਤੇ ਉਹ ਕਰੀਬ ਤਿੰਨ ਘੰਟੇ ਤੱਕ ਹਵਾ ਵਿੱਚ ਉਲਟੇ ਲਟਕਦੇ ਰਹੇ। ਇਹ ਇਸ ਲਈ ਸੀ ਕਿਉਂਕਿ ਐਮਰਜੈਂਸੀ ਰਿਸਪੌਂਡ ਟੀਮ ਨੂੰ ਬੱਚਿਆਂ ਨੂੰ ਹੇਠਾਂ ਲਿਆਉਣ ਵਿੱਚ ਲੰਬਾ ਸਮਾਂ ਲੱਗਿਆ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਝੂਲੇ ਵਿੱਚ ਮਕੈਨੀਕਲ ਨੁਕਸ ਪੈਣ ਕਾਰਨ ਇਹ ਘਟਨਾ ਵਾਪਰੀ ਹੈ। ਪਰ ਫਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਇਸ ਦੇ ਪਿੱਛੇ ਕੀ ਕਾਰਨ ਸੀ। ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਸਿਰਫ ਇੰਨਾ ਜਾਣਦੇ ਹਾਂ ਕਿ ਇਹ ਮਕੈਨੀਕਲ ਨੁਕਸ ਸੀ। ਕਾਫੀ ਸਮੇ ਬਾਅਦ ਦੀ ਮੁਸ਼ੱਕਤ ਤੋਂ ਬਾਅਦ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।