ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਵੈਲਿੰਗਟਨ ਵਿੱਚ 18 ਜੂਨ ਨੂੰ ਹੋਏ ਹਿੱਟ ਐਂਡ ਰਨ ਮਾਮਲੇ ਵਿੱਚ ਜ਼ਖਮੀ ਹੋਏ ਵਿਅਕਤੀ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਜਾਣ ਦੀ ਖਬਰ ਹੈ।
ਪੁਲਿਸ ਨੇ ਦੱਸਿਆ ਕਿ 18 ਜੂਨ ਨੂੰ 1.15 ਵਜੇ ਦੇ ਕਰੀਬ ਕੇਬਲ ਸੇਂਟ ‘ਤੇ ਇੱਕ ਕਾਰ ਅਤੇ ਦੋ ਪੈਦਲ ਯਾਤਰੀਆਂ ਵਿਚਕਾਰ ਹੋਏ ਹਾਦਸੇ ਲਈ ਬਾਰੇ ਉਹਨਾਂ ਨੂੰ ਸੂਚਿਤ ਕੀਤਾ ਗਿਆ ਸੀ ਜਿੱਥੇ ਗੰਭੀਰ ਹਾਲਤ ਵਿੱਚ ਜ਼ਖਮੀ ਹੋਏ ਪੈਦਲ ਚੱਲ ਰਹੇ ਵਿਅਕਤੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ।ਪੁਲਿਸ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਦੀ ਕੱਲ੍ਹ ਹਸਪਤਾਲ ਵਿੱਚ ਮੌਤ ਹੋ ਗਈ।ਇਸ ਮਾਮਲੇ ਵਿੱਚ ਪੁਲਿਸ ਨੇ ਇੱਕ 23-ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਤੇ ਦੀ ਸ਼ਰਾਬ ਪੀ ਗੱਡੀ ਚਲਾਉਣ ਅਤੇ ਹਾਦਸੇ ਤੋ ਬਾਅਦ ਗੱਡੀ ਭਜਾਉਣ ਅਤੇ ਪੁਲਿਸ ਦੇ ਰੋਕਣ ਤੇ ਗੱਡੀ ਨਾ ਰੋਕਣਾ ਆਦਿ ਕਈ ਕਈ
ਦੋਸ਼ ਲਗਾਏ ਗਏ ਹਨ ਅਤੇ ਹੋਰ ਦੋਸ਼ਾਂ ਦੇ ਲਗਾਏ ਜਾਣ ਦੀ ਸੰਭਾਵਨਾ ਹੈ।