ਬੀਤੇਂ ਦਿਨ ਅਮਰੀਕਾ ਦੇ ਸੂਬੇ ਜਾਰਜੀਆ ਵਿੱਚ ਇੱਕ ਭਾਰਤੀ ਅਮਰੀਕੀ ਸਟੋਰ ਕਲਰਕ ਦੀ ਦੋ ਲੁਟੇਰਿਆਂ ਨੇ ਜੋ ਲੁੱਟ ਦੀ ਨੀਯਤ ਨਾਲ ਦਾਖਲ ਹੋਏ ਸਨ ਉਹਨਾਂ ਵੱਲੋ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਮਾਰਨ।ਵਾਲਿਆ ਦੀ ਉਮਰ 15 ਸਾਲਾਂ ਦੇ ਕਰੀਬ ਹੈ।ਉਹਨਾਂ ਦੁਆਰਾ ਗੋਲੀ ਲੱਗਣ ਤੋਂ ਬਾਅਦ ਮੌਕੇ ਮਨਦੀਪ ਸਿੰਘ ਰਿੰਕੀ ਜੋ ਸਟੋਰ ਕਲਰਕ ਸੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਸਥਾਨਕ ਪੁਲਿਸ ਦੇ ਅਨੁਸਾਰ ਹਥਿਆਰਬੰਦ ਲੁਟੇਰਿਆ ਵੱਲੋ ਉਸ ਦੀ ਹੱਤਿਆ ਦਾ ਕਾਰਨ ਲੁੱਟ ਦਾ ਮਾਮਲਾ ਦੱਸਿਆ ਜਾਦਾ ਹੈ।ਪੁਲਿਸ ਨੇ ਗੋਲੀਬਾਰੀ ਤੋਂ ਬਾਅਦ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਦੱਸਿਅਾ ਜਾਦਾ ਹੈ ਕਿ ਜਾਰਜੀਆ ਸੂਬੇ ਦੇ ਅਗਸਤਾ ਦੇ ਰੋਜ਼ੀਅਰ ਰੋਡ ਤੇ 36 ਸਾਲਾ ਦਾ ਇਹ ਭਾਰਤੀ ਨੋਜਵਾਨ ਮਨਦੀਪ ਸਿੰਘ ਨੂੰ ਪੂਰਬੀ ਵੇਨਸ ਦੇ 504 ਹਾਈਵੇਅ 80 ‘ਤੇ ਸਥਿਤ ਰੈਨਸ ਫੂਡ ਮਾਰਟ,ਨਾਂ ਦੇ ਸਟੋਰ ਤੇ ਕੰਮ ਕਰਦੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਨੂੰ ਦੋ ਗੋਲੀਆਂ ਲੱਗਣ ਤੋਂ ਬਾਅਦ ਉਹ ਮੌਕੇ ‘ਤੇ ਹੀ ਮਾਰਿਆ ਗਿਆ।ਦੱਸਿਆ ਜਾਦਾ ਹੈ ਕਿ ਮਨਦੀਪ ਸਿੰਘ ਰਿੱਕੀ, ਜਿਸ ਨੂੰ ਸਟੋਰ ‘ਤੇ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਤੋਂ ਉਹ ਇਥੇ ਕੰਮ ਕਰ ਰਿਹਾ ਸੀ। ਪੁਲਿਸ ਮੁਖੀ ਜੌਹਨ ਮੇਨਾਰਡ ਨੇ ਦੱਸਿਅਾ ਕਿ ਦੋਵੇਂ ਕਾਤਲ ਨਾਬਾਲਗ ਹਨ ਜਿੰਨਾਂ ਨੇ ਸ਼ਾਮ ਦੇ ਕਰੀਬ 8:35 ਵਜੇ ਸਟੋਰ ਵਿੱਚ ਦਾਖਲ ਹੋਏ।ਪੁਲਿਸ ਮੁੱਖੀ ਮੇਨਾਰਡ ਨੇ ਕਿਹਾ, ਇਹ ਇੱਕ ਹਥਿਆਰਬੰਦ ਡਕੈਤੀ ਜਾਪਦਾ ਸੀ, ਜੋ ਕੁਝ ਸਮੇਂ ਵਿੱਚ ਹੀ ‘ਗੋਲੀਆਂ ਚਲਾਈਆਂ ਗਈਆਂ ਸਨ ਅਤੇ ਕਲਰਕ ਦੀ ਮੌਤ ਹੋ ਗਈ ਸੀ, ਪੁਲਿਸ ਮੁੱਖੀ ਮੇਨਾਰਡ ਨੇ ਕਿਹਾ, ਸਟੋਰ ਵਿੱਚ ਸੁਰੱਖਿਆ ਕੈਮਰੇ ਸਨ ਅਤੇ ਘਟਨਾ ਦੌਰਾਨ ਲੁਟੇਰੇ ਨਾਬਾਲਗਾਂ ਨੇ ਮਾਸਕ ਨਹੀਂ ਪਹਿਨੇ ਹੋਏ ਸਨ ਅਤੇ ਨਾ ਹੀ ਉਨ੍ਹਾਂ ਦੇ ਚਿਹਰਿਆ ਨੂੰ ਧੁੰਦਲਾ ਕੀਤਾ ਹੋਇਆ ਸੀ, ਜਿਸ ਕਾਰਨ ਪੁਲਿਸ ਲਈ ਉਨ੍ਹਾਂ ਦੀ ਪਛਾਣ ਕਰਨਾ ਬਹੁਤ ਆਸਾਨ ਹੋ ਗਿਆ ਸੀ।“ਦੋ ਘੰਟਿਆਂ ਦੇ ਅੰਦਰ ਅਸੀਂ ਉਨ੍ਹਾਂ ਦੀ ਪਛਾਣ ਕਰ ਲਈ ਸੀ ਅਤੇ ਚਾਰ ਘੰਟਿਆਂ ਦੇ ਅੰਦਰ ਅਸੀਂ ਪਹਿਲੇ ਸ਼ੱਕੀ ਨੂੰ ਫੜ ਲਿਆ। ਅਤੇ ਸਿਰਫ ਅੱਠ ਘੰਟਿਆਂ ਵਿੱਚ ਅਸੀਂ ਦੋਵਾਂ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਹੈ। ਜਾਰਜੀਆ ਦੀ ਵੇਨਸ ਪੁਲਿਸ ਨੇ ਕਿਹਾ ਕਿ ਅਪਰਾਧੀਆਂ ਦੀ ਉਮਰ ਦੇ ਕਾਰਨ, ਇਸ ਸਮੇਂ ਨਾਮ ਅਤੇ ਫੋਟੋਆਂ ਜਾਰੀ ਨਹੀਂ ਕੀਤੀਆਂ ਜਾ ਸਕਦੀਆਂ ਹਨ।ਜੇਫਰਸਨ ਕਾਉਂਟੀ ਕੋਰੋਨਰ ਦੇ ਦਫਤਰ ਨੇ ਪੁਸ਼ਟੀ ਕੀਤੀ ਕਿ ਮਨਦੀਪ ਸਿੰਘ ਦੀ ਲਾਸ਼ ਨੂੰ ਜਾਰਜੀਆ ਬਿਊਰੋ ਆਫ ਇਨਵੈਸਟੀਗੇਸ਼ਨ ਕ੍ਰਾਈਮ ਲੈਬ ਵਿੱਚ ਲਿਜਾਇਆ ਜਾ ਰਿਹਾ ਹੈ। ਮ੍ਰਿਤਕ ਦੀ ਪਤਨੀ , ਡਿੰਪਲ ਕੌਰ ਨੇ ਇਸ ਦੁਖਾਂਤ ਨਾਲ ਨਜਿੱਠਣ ਲਈ ਆਪਣੇ ਪਰਿਵਾਰ ਦੀ ਮਦਦ ਕਰਨ ਲਈ ‘ਇੱਕ ਫੰਡਰੇਜ਼ਰ ਦਾ ਆਯੋਜਨ ਕੀਤਾ ਗਿਆ ਹੈ।
ਅਮਰੀਕਾ ਦੇ ਜਾਰਜੀਆ ਸੂਬੇ ਵਿੱਚ ਇਕ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ
July 6, 2023
2 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












