Home » ਨਿਵੇਸ਼ ਲਈ ਭਾਰਤ ਤੋਂ ਬਿਹਤਰ ਕੋਈ ਜਗ੍ਹਾ ਨਹੀਂ – ਪ੍ਰਧਾਨ ਮੰਤਰੀ ਨਰਿੰਦਰ ਮੋਦੀ…
Home Page News India India News

ਨਿਵੇਸ਼ ਲਈ ਭਾਰਤ ਤੋਂ ਬਿਹਤਰ ਕੋਈ ਜਗ੍ਹਾ ਨਹੀਂ – ਪ੍ਰਧਾਨ ਮੰਤਰੀ ਨਰਿੰਦਰ ਮੋਦੀ…

Spread the news

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਨਿਵੇਸ਼ ਲਈ ਭਾਰਤ ਤੋਂ ਬਿਹਤਰ ਕੋਈ ਜਗ੍ਹਾ ਨਹੀਂ ਅਤੇ ਦੇਸ਼ ਅੱਜ ਤਕਨੀਕੀ ਵਿਨਿਰਮਾਣ ਤੇ ਨਵੀਨੀਕਰਨ ਦੇ ਖੇਤਰ ਵਿਚ ਦੁਨੀਆ ਦੇ ਪ੍ਰਮੁੱਖ ਕੇਂਦਰ ਵਜੋਂ ਉਭਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਹ ਗੱਲ ਮੀਡੀਆ ਵਿਚ ਛਪੀ ਇਕ ਖ਼ਬਰ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਹੀ। ਇਸ ਖ਼ਬਰ ਮੁਤਾਬਕ ਹਿਊਲੇਟ ਪੈਕਾਰਡ ਐਂਟਰਪ੍ਰਾਈਜ਼ (ਐੱਚ. ਪੀ. ਈ.) ਨੇ ਸੋਧੇ ਹੋਏ ਉਤਪਾਦਨ ਨਾਲ ਜੁੜੀ ਉਤਸ਼ਾਹ (ਪੀ. ਐੱਲ. ਆਈ.) ਯੋਜਨਾ ਤਹਿਤ ਭਾਰਤ ਵਿਚ ਸਰਵਰ ਦਾ ਨਿਰਮਾਣ ਸ਼ੁਰੂ ਕਰਨ ਲਈ ਮੂਲ ਡਿਜ਼ਾਈਨ ਉਪਕਰਣ ਨਿਰਮਾਤਾ ਵੀ. ਵੀ. ਡੀ. ਐੱਨ. ਨਾਲ ਭਾਈਵਾਲੀ ਕੀਤੀ ਹੈ। ਕੰਪਨੀ ਨੇ ਕਿਹਾ ਕਿ ਅਮਰੀਕੀ ਹੈੱਡਕੁਆਰਟਰ ਵਾਲੀ ਕੰਪਿਊਟਿੰਗ ਤਕਨੀਕ ਤੇ ਸਾਲਿਊਸ਼ਨ ਪ੍ਰੋਵਾਈਡਰ ਕੰਪਨੀ ਹਰਿਆਣਾ ਦੇ ਮਾਨੇਸਰ ਵਿਚ ਵੀ. ਵੀ. ਡੀ. ਐੱਨ. ਦੇ ਪਲਾਂਟ ਨਾਲ ਅਗਲੇ 5 ਸਾਲਾਂ ਵਿਚ ਇਕ ਅਰਬ ਡਾਲਰ ਤੋਂ ਵੱਧ ਕੀਮਤ ਦੇ ਸਰਵਰ ਬਣਾਏਗੀ। ਪ੍ਰਧਾਨ ਮੰਤਰੀ ਨੇ ਇਸ ਖਬਰ ਨੂੰ ਟਵੀਟ ਕਰਦੇ ਹੋਏ ਲਿਖਿਆ, ‘‘ਨਿਵੇਸ਼ ਲਈ ਭਾਰਤ ਤੋਂ ਬਿਹਤਰ ਕੋਈ ਜਗ੍ਹਾ ਨਹੀਂ। ਸਾਡੇ ਨੌਜਵਾਨਾਂ ਵੱਲੋਂ ਸੰਚਾਲਿਤ ਭਾਰਤ ਤਕਨੀਕੀ ਵਿਨਿਰਮਾਣ ਤੇ ਨਵੀਨੀਕਰਨ ਲਈ ਦੁਨੀਆ ਦੇ ਪ੍ਰਮੁੱਖ ਕੇਂਦਰ ਵਜੋਂ ਉਭਰ ਰਿਹਾ ਹੈ।