Home » ਇੱਕ ਵਾਹਨ ਦਾ ਪਿੱਛਾ ਕਰਦੇ ਦੌਰਾਨ ਪੁਲਿਸ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ…
Home Page News • New Zealand Local News • NewZealand

ਇੱਕ ਵਾਹਨ ਦਾ ਪਿੱਛਾ ਕਰਦੇ ਦੌਰਾਨ ਪੁਲਿਸ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਬੀਤੀ ਦੇਰ ਰਾਤ ਪੁਲਿਸ ਤੋ ਭੱਜ ਰਹੀ ਇੱਕ ਕਾਰ ਦਾ ਪਿੱਛਾ ਕਰਦੇ ਹੋਏ ਪੁਲਿਸ ਦੀ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।ਰਾਤ 12.30 ਵਜੇ, ਦੇ ਕਰੀਬ ਆਕਲੈਂਡ ਦੇ ਸਿਟੀ ਸੈਂਟਰ ਵਿੱਚ ਨਿਊਮਾਰਕੀਟ ਦੇ ਨੇੜੇ ਅਧਿਕਾਰੀਆਂ ਦੁਆਰਾ ਪੁਲਿਸ ਤੋਂ ਬਚਣ ਲਈ ਜਾਣੇ ਜਾਂਦੇ ਇੱਕ ਵਾਹਨ ਬਿਨਾਂ ਰਜਿਸਟ੍ਰੇਸ਼ਨ ਦੇ ਦੇਖਿਆ ਗਿਆ।ਜਿਸ ਨੂੰ ਰੋਕਣ ਲਈ ਪੁਲਿਸ ਨੇ ਕਾਰ ਦੀਆਂ ਲਾਈਟਾਂ ਅਤੇ ਸਾਇਰਨ ਚਾਲੂ ਕਰ ਵਾਹਨ ਨੂੰ ਰੁਕਣ ਦਾ ਸੰਕੇਤ ਦਿੱਤਾ ਪਰ ਵਾਹਨ ਨਹੀ ਰੁਕਿਆ ਜਿਸ ਦਾ ਪਿੱਛੇ ਕਰਦੇ ਹੋਏ ਪੁਲਿਸ ਦੀ ਕਾਰ ਇੱਕ ਬੱਸ ਸ਼ੈਲਟਰ ਅਤੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ ਸੀ।ਪਰ ਚੰਗੀ ਗੱਲ ਰਹੀ ਕਿ ਇਸ ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ।ਪੁਲਿਸ ਤੋ ਭੱਜਣ ਵਾਲੇ ਡਰਾਈਵਰ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ।