Home » ਭਾਰੀ ਮੀਂਹ ਕਾਰਨ ਅੱਜ ਦਿੱਲੀ ‘ਚ ਬੰਦ ਰਹਿਣਗੇ ਸਾਰੇ ਸਕੂਲ, CM ਕੇਜਰੀਵਾਲ ਨੇ ਦਿੱਤਾ ਆਦੇਸ਼…
Home Page News India India News

ਭਾਰੀ ਮੀਂਹ ਕਾਰਨ ਅੱਜ ਦਿੱਲੀ ‘ਚ ਬੰਦ ਰਹਿਣਗੇ ਸਾਰੇ ਸਕੂਲ, CM ਕੇਜਰੀਵਾਲ ਨੇ ਦਿੱਤਾ ਆਦੇਸ਼…

Spread the news

ਦਿੱਲੀ ‘ਚ ਭਾਰੀ ਮੀਂਹ ਦਾ ਦੌਰ ਜਾਰੀ ਹੈ, ਜਿਸ ਕਾਰਨ ਸੀਐਮ ਕੇਜਰੀਵਾਲ ਨੇ ਹੁਣ ਸਕੂਲਾਂ ‘ਚ ਛੁੱਟੀ ਦਾ ਐਲਾਨ ਕੀਤਾ ਹੈ। ਸੋਮਵਾਰ ਨੂੰ ਦਿੱਲੀ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਰਹੇਗੀ। ਭਾਰੀ ਮੀਂਹ ਕਾਰਨ ਕੇਜਰੀਵਾਲ ਨੇ ਇਹ ਹੁਕਮ ਦਿੱਤਾ ਹੈ। ਇੱਕ ਟਵੀਟ ਵਿੱਚ, ਸੀਐਮ ਕੇਜਰੀਵਾਲ ਨੇ ਕਿਹਾ, “ਦਿੱਲੀ ਵਿੱਚ ਪਿਛਲੇ 2 ਦਿਨਾਂ ਤੋਂ ਹੋ ਰਹੀ ਭਾਰੀ ਬਾਰਸ਼ ਅਤੇ ਮੌਸਮ ਵਿਭਾਗ ਦੀ ਚੇਤਾਵਨੀ ਨੂੰ ਧਿਆਨ ਵਿੱਚ ਰੱਖਦੇ ਹੋਏ, ਕੱਲ੍ਹ ਦਿੱਲੀ ਦੇ ਸਾਰੇ ਸਕੂਲ ਇੱਕ ਦਿਨ ਲਈ ਬੰਦ ਕੀਤੇ ਜਾ ਰਹੇ ਹਨ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਸਵੇਰ ਤੋਂ ਲਗਾਤਾਰ ਪੈ ਰਹੀ ਬਾਰਿਸ਼ ਨੇ ਦਿੱਲੀ ‘ਚ 41 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਸਵੇਰੇ 8:30 ਵਜੇ ਤੱਕ 153 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਸਾਲ 1982 ਤੋਂ ਬਾਅਦ ਇਹ 24 ਘੰਟਿਆਂ ਦੀ ਸਭ ਤੋਂ ਵੱਧ ਬਾਰਿਸ਼ ਹੈ। ਇਸ ਤੋਂ ਪਹਿਲਾਂ 1982 ਵਿੱਚ 169.9 ਮਿਲੀਮੀਟਰ ਮੀਂਹ ਪਿਆ ਸੀ।