Home » ਨਵੰਬਰ ਮਹੀਨੇ ਹੋਣਗੀਆਂ 5ਵੀਆਂ ਨਿਊਜ਼ੀਲੈਂਡ ਸਿੱਖ ਖੇਡਾਂ…
Home Page News • India • India Sports • New Zealand Local News • NewZealand • Sports • Sports • World Sports

ਨਵੰਬਰ ਮਹੀਨੇ ਹੋਣਗੀਆਂ 5ਵੀਆਂ ਨਿਊਜ਼ੀਲੈਂਡ ਸਿੱਖ ਖੇਡਾਂ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਨਿਊਜ਼ੀਲੈਂਡ ਪਿਛਲੇ ਕੁੱਝ ਸਮੇਂ ਤੋ ਸ਼ੁਰੂ ਹੋਈਆ ਨਿਊਜ਼ੀਲੈਂਡ ਸਿੱਖ ਖੇਡਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਕਰਵਾਈਆਂ ਜਾ ਰਹੀਆਂ ਹਨ।ਇਹਨਾਂ 5ਵੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਐਲਾਨ ਬੀਤੇ ਕੱਲ੍ਹ ਸਿੱਖ ਖੇਡਾਂ ਦੀ ਟੀਮ ਵੱਲੋਂ ਕਰਵਾਏ ਇੱਕ ਸਮਾਗਮ ਦੌਰਾਨ ਕੀਤਾ ਗਿਆ।ਇਸ ਸਾਲ ਇਹ ਖੇਡਾਂ ਨਵੰਬਰ ਮਹੀਨੇ ਦੀ 25 ਅਤੇ 26 ਤਾਰੀਖ਼ ਨੂੰ ਆਕਲੈਂਡ ਦੇ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਆਯੋਜਿਤ ਕੀਤੀਆਂ ਜਾਣਗੀਆਂ।

 ਅੱਜ ਦੇ ਸਮਾਗਮ ਵਿੱਚ ਜਿਥੇ ਖੇਡਾਂ ਦੀ ਪ੍ਰਬੰਧਕੀ ਕਮੇਟੀ ਨੇ ਆਏ ਹੋਏ ਤਮਾਮ ਲੋਕਾਂ, ਜਥੇਬੰਦੀਆਂ, ਖੇਡ ਕਲੱਬਾਂ, ਗੁਰੂਘਰ ਕਮੇਟੀਆਂ, ਵਲੰਟੀਅਰਜ਼, ਮੀਡੀਆ ਆਦਿ ਨੂੰ ਜੀ ਆਇਆਂ ਨੂੰ ਕਿਹਾ, ਉੱਥੇ ਹੀ ਹਰ ਸਾਲ ਵੱਧ ਚੜ੍ਹ ਕੇ ਸਹਿਯੋਗ ਕਰਨ ਲਈ ਧੰਨਵਾਦ ਵੀ ਕੀਤਾ। ਸਿੱਖ ਖੇਡਾਂ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ. ਦਲਜੀਤ ਸਿੰਘ ਸਿੱਧੂ ਨੇ ਆਪਣੇ ਸੰਬੋਧਨ ‘ਚ ਪਿਛਲੇ ਸਾਲਾਂ ਦੀਆਂ ਖੇਡਾਂ ‘ਤੇ ਵੀ ਪੰਛੀ ਝਾਤ ਪਾਈ। ਨਾਲ ਹੀ ਇਸ ਸਾਲ ਹੋਣ ਵਾਲੀਆਂ ਖੇਡਾਂ ਵਿੱਚ ਵੀ ਅੱਗੇ ਨਾਲੋ ਜ਼ਿਆਦਾ ਤਿਆਰੀ ਅਤੇ ਬਿਹਤਰ ਪ੍ਰਬੰਧ ਕਰਨ ਦਾ ਵਾਅਦਾ ਕੀਤਾ। ਖੇਡ ਕਮੇਟੀ ਵਿੱਚੋ ਤਾਰਾ ਸਿੰਘ ਬੈਂਸ, ਗੁਰਵਿੰਦਰ ਸਿੰਘ ਔਲਖ, ਇੰਦਰਜੀਤ ਸਿੰਘ ਕਾਲਕੱਟ, ਗੁਰਵਿੰਦਰ ਸਿੰਘ ਘੁੰਮਣ ਵੱਲੋਂ ਵੀ ਆਏ ਹੋਏ ਸਭ ਸਾਥੀਆਂ, ਸਹਿਯੋਗੀਆਂ ਅਤੇ ਹਮਾਇਤੀਆਂ ਦਾ ਧੰਨਵਾਦ ਕੀਤਾ ਗਿਆ।ਦੱਸ ਦਈਏ ਕਿ ਇਹਨਾਂ ਦੋ ਦਿਨ ਦੇ ਖੇਡ ਮੇਲੇ ਦੌਰਾਨ ਨਿਊਜ਼ੀਲੈਂਡ ਤੋ ਇਲਾਵਾ ਵੱਖ-ਵੱਖ ਦੇਸਾਂ ਤੋ ਖਿਡਾਰੀ ਪਹੁੰਚਣ ਦੀ ਉਮੀਦ ਹੈ ਇਸ ਤੋ ਇਲਾਵਾ ਦੋਵੇਂ ਦਿਨ ਸੱਭਿਆਚਾਕ ਪ੍ਰੋਗਰਾਮ ਹੋਵੇਗਾ ਜਿਸ ਵਿੱਚ ਨਾਮਵਰ ਕਲਾਕਾਰ ਹਾਜ਼ਰੀ ਲਗਵਾਉਣਗੇ।