Home » ਪਾਪਾਟੋਏਟੋਏ ‘ਚ ਹੋਏ ਹਾਦਸੇ ਵਿੱਚ ਜ਼ਖਮੀ ਹੋਏ ਵਿਅਕਤੀ ਦੀ ਹੋਈ ਮੌਤ…
Home Page News • New Zealand Local News • NewZealand

ਪਾਪਾਟੋਏਟੋਏ ‘ਚ ਹੋਏ ਹਾਦਸੇ ਵਿੱਚ ਜ਼ਖਮੀ ਹੋਏ ਵਿਅਕਤੀ ਦੀ ਹੋਈ ਮੌਤ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਦੱਖਣੀ ਆਕਲੈਂਡ ਵਿੱਚ ਬੀਤੇ ਐਤਵਾਰ ਨੂੰ ਇੱਕ ਪੈਦਲ ਯਾਤਰੀ ਦੇ ਕਾਰ ਦੀ ਝਪੇਟ ‘ਚ ਆਉਣ ਤੋ ਬਾਅਦ ਹਸਪਤਾਲ ਵਿੱਚ ਇਲਾਜ ਦੌਰਾਨ ਕੱਲ੍ਹ ਮੌਤ ਹੋ ਗਈ।ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਨੂੰ ਪਾਪਾਟੋਏਟੋਏ ਵਿੱਚ ਵਾਪਰਿਆ ਅਤੇ ਇਸ ਵਿੱਚ ਇੱਕ ਕਾਰ ਅਤੇ ਇੱਕ ਪੈਦਲ ਯਾਤਰੀ ਸ਼ਾਮਲ ਸਨ।ਪੁਲਿਸ ਨੇ ਕਿਹਾ, “ਪੈਦਲ ਯਾਤਰੀ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ, ਪਰ ਕੱਲ੍ਹ ਉਸ ਦੀ ਮੌਤ ਹੋ ਗਈ।ਪੁਲਿਸ ਵੱਲੋਂ ਹਾਦਸੇ ਦੀ ਜਾਂਚ ਕਰ ਰਹੀ ਹੈ।