Home » ਓਪੀ ਸੋਨੀ ਨੇ 4 ਸਾਲਾਂ ‘ਚ ਪਤਨੀ, ਬੇਟੇ, ਭਤੀਜੇ ਦੇ ਨਾਂ ‘ਤੇ ਪ੍ਰਾਪਰਟੀ ਕੰਪਨੀਆਂ ‘ਚ ਕੀਤਾ ਕਰੋੜਾਂ ਦਾ ਨਿਵੇਸ਼…
Home Page News India India News

ਓਪੀ ਸੋਨੀ ਨੇ 4 ਸਾਲਾਂ ‘ਚ ਪਤਨੀ, ਬੇਟੇ, ਭਤੀਜੇ ਦੇ ਨਾਂ ‘ਤੇ ਪ੍ਰਾਪਰਟੀ ਕੰਪਨੀਆਂ ‘ਚ ਕੀਤਾ ਕਰੋੜਾਂ ਦਾ ਨਿਵੇਸ਼…

Spread the news

ਵਿਜੀਲੈਂਸ ਜਾਂਚ ‘ਚ ਖੁਲਾਸਾ ਹੋਇਆ ਹੈ ਕਿ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਓਪੀ ਸੋਨੀ ਨੇ 27 ਦਸੰਬਰ 2017 ਤੋਂ ਹੁਣ ਤੱਕ ਆਪਣੀ ਪਤਨੀ, ਪੁੱਤਰ ਅਤੇ ਭਤੀਜੇ ਦੇ ਨਾਂ ‘ਤੇ 10.63 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਪਰ ਵਿਜੀਲੈਂਸ ਅਨੁਸਾਰ ਸੋਨੀ ਇਸ ਨਿਵੇਸ਼ ਲਈ ਪੈਸੇ ਦੀ ਆਮਦ ਦੇ ਸਰੋਤ ਦਾ ਸਹੀ ਹਿਸਾਬ ਨਹੀਂ ਦੇ ਸਕਿਆ।

ਉਹ ਆਪਣੇ ਬੇਟੇ ਅਤੇ ਪਤਨੀ ਦੇ ਨਾਂ ‘ਤੇ ਜਾਇਦਾਦਾਂ ਖਰੀਦਦਾ ਰਿਹਾ ਅਤੇ ਕੰਪਨੀਆਂ ‘ਚ ਨਿਵੇਸ਼ ਕਰਦਾ ਰਿਹਾ ਪਰ ਉਸ ਨੇ ਆਪਣੇ ਇਨਕਮ ਟੈਕਸ ਰਿਟਰਨ ‘ਚ ਇਸ ਪੈਸੇ ਦਾ ਜ਼ਿਕਰ ਤੱਕ ਨਹੀਂ ਕੀਤਾ। ਇਸ ‘ਚ ਗੜਬੜੀ ਦਾ ਪਤਾ ਲੱਗਣ ਤੋਂ ਬਾਅਦ ਪੰਜਾਬ ਵਿਜੀਲੈਂਸ ਨੇ ਜਾਂਚ ਦਾ ਘੇਰਾ ਵਧਾ ਦਿੱਤਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਵਿਜੀਲੈਂਸ ਨੇ ਐਤਵਾਰ ਨੂੰ ਸਾਬਕਾ ਡਿਪਟੀ ਸੀਐਮ ਸੋਨੀ ਨੂੰ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ।

ਸੋਨੀ ਨੇ ਬੇਟੇ ਰਾਘਵ ਸੋਨੀ ਰਾਹੀਂ ਗੋਲਡਨ ਹਾਸਪਿਟੈਲਿਟੀ ਗ੍ਰੀਨ ਐਵੇਨਿਊ ਬਣਾਉਣ ਸਮੇਂ 51 ਲੱਖ ਰੁਪਏ, ਸਾਈ ਲਾਜਿਸਟਿਕ ਪਾਰਟਸ ਕੰਪਨੀ ਪਿੰਡ ਮੂਧਲ ਅੰਮ੍ਰਿਤਸਰ ਵਿੱਚ 1 ਕਰੋੜ 22 ਲੱਖ ਰੁਪਏ ਅਤੇ ਸਾਈ ਮੋਟਰਜ਼ ਵਿੱਚ 23 ਲੱਖ ਰੁਪਏ ਦਾ ਨਿਵੇਸ਼ ਕੀਤਾ ਹੈ।

ਜਾਂਚ ਦੌਰਾਨ ਸੋਨੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਨਿਊ ਚੰਡੀਗੜ੍ਹ ਦੇ ਇੱਕ ਖੇਤਰ ਅਤੇ ਅੰਮ੍ਰਿਤਸਰ ਦੇ ਕਰੀਬ 8 ਖੇਤਰਾਂ ਵਿੱਚ ਨਿਵੇਸ਼ ਕੀਤਾ ਹੈ। ਸੋਨੀ ਨੇ 27 ਦਸੰਬਰ 2017 ਨੂੰ ਨਿਊ ਚੰਡੀਗੜ੍ਹ ਵਿੱਚ 1.25 ਕਰੋੜ ਰੁਪਏ ਵਿੱਚ ਇੱਕ ਕੋਠੀ ਖਰੀਦੀ ਸੀ। ਇਸ ਦੇ ਨਾਲ ਹੀ ਬੇਟੇ ਰਾਘਵ ਸੋਨੀ ਅਤੇ ਭਤੀਜੇ ਦੇ ਅੰਮ੍ਰਿਤਸਰ ਦੇ ਡੀਆਰ ਐਨਕਲੇਵ ਵਿੱਚ ਬਣੇ ਬੰਗਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਨੇ ਸਬੰਧਤ ਦਸਤਾਵੇਜ਼ ਹਾਸਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।