ਕਬੱਡੀ ਖੇਡ ਜਗਤ ਨੂੰ ਪਿਆ ਵੱਡਾ ਘਾਟਾ, ਕੌਮਾਂਤਰੀ ਕਬੱਡੀ ਕੋਚ ਗੁਰਮੇਲ ਸਿੰਘ ਨਹੀਂ ਰਹੇ
ਪੰਜਾਬ ਦੀ ਕਬੱਡੀ ਵਿੱਚ ਨਾਮਵਰ ਰਹੇ ਸੈਂਕੜੇ ਕਬੱਡੀ ਖਿਡਾਰੀਆਂ ਨੂੰ ਕਬੱਡੀ ਦੀ ਕਲਾ ਸਿਖਾਉਣ ਵਾਲੇ ਅੰਤਰਰਾਸ਼ਟਰੀ ਕਬੱਡੀ ਕੋਚ ਗੁਰਮੇਲ ਸਿੰਘ ਦਿੜ੍ਹਬਾ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ। ਗੁਰਮੇਲ ਸਿੰਘ ਪਿਛਲੇ ਲ…
Posted By : Jagjit Singh
Thu, 20 Jul 2023 12:20 AM (IST)
Sad News : ਕਬੱਡੀ ਖੇਡ ਜਗਤ ਨੂੰ ਪਿਆ ਵੱਡਾ ਘਾਟਾ, ਕੌਮਾਂਤਰੀ ਕਬੱਡੀ ਕੋਚ ਗੁਰਮੇਲ ਸਿੰਘ ਨਹੀਂ ਰਹੇ
ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ : ਪੰਜਾਬ ਦੀ ਕਬੱਡੀ ਵਿੱਚ ਨਾਮਵਰ ਰਹੇ ਸੈਂਕੜੇ ਕਬੱਡੀ ਖਿਡਾਰੀਆਂ ਨੂੰ ਕਬੱਡੀ ਦੀ ਕਲਾ ਸਿਖਾਉਣ ਵਾਲੇ ਅੰਤਰਰਾਸ਼ਟਰੀ ਕਬੱਡੀ ਕੋਚ ਗੁਰਮੇਲ ਸਿੰਘ ਦਿੜ੍ਹਬਾ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ। ਗੁਰਮੇਲ ਸਿੰਘ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਲੜਾਈ ਲੜ ਰਹੇ ਸੀ। ਅੰਤ ਉਹ ਬਿਮਾਰੀ ਤੋਂ ਹਾਰ ਗਏ ਅਤੇ ਆਪਣੇ ਲੱਖਾਂ ਚਹੇਤਿਆਂ ਨੂੰ ਰੋਂਦਾ ਛੱਡ ਗਏ। ਅੰਤਰਰਾਸ਼ਟਰੀ ਪੱਧਰ ਉਤੇ ਕਬੱਡੀ ਦੇ ਖਿਡਾਰੀ ਪੈਦਾ ਕਰਨ ਵਾਲੇ ਅਤੇ ਦਿੜ੍ਹਬਾ ਦਾ ਨਾਮ ਵਿਸ਼ਵ ਪੱਧਰ ਅਤੇ ਕੱਬਡੀ ਦੇ ਨਕਸ਼ੇ ਦੇ ਉਭਾਰਨ ਵਾਲੇ ਗੁਰਮੇਲ ਸਿੰਘ ਦੇ ਜਾਣ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਡਸਾ, ਕਲੱਬ ਦੇ ਚੇਅਰਮੈਨ ਕਰਨ ਘੁਮਾਣ ਕਨੇਡਾ, ਇੰਪਰੂਮੈਂਟ ਟਰੱਸਟ ਦੇ ਚੇਅਰਮੈਨ ਪੀਤੂ ਛਾਹੜ, ਕੋਚ ਜਸਪਾਲ ਪਾਲਾ, ਇੰਸਪੈਕਟਰ ਰਾਮ ਕੁਮਾਰ ਪੱਪੂ ਅਤੇ ਹੋਰ ਖੇਡ ਪ੍ਰੇਮੀਆਂ ਨੇ ਗੁਰਮੇਲ ਸਿੰਘ ਦੀ ਮੌਤ ਉਤੇ ਦੁੱਖ ਪਰਗਟ ਕੀਤਾ ਹੈ।