ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਸ਼ਹਿਰ ਤੋ ਅੱਜ ਸਵੇਰੇ ਵਾਪਰੀ ਮੰਦਭਾਗੀ ਘਟਨਾ ਜਿਸ ਵਿੱਚ ਇਕ ਸਿਰਫਿਰੇ ਵੱਲੋਂ ਗੋਲੀਆਂ ਚਲਾਈਆਂ ਗਈ ਜਿਸ ਵਿੱਚ ਦੋ ਲੋਕਾਂ ਦੀ ਮੌਤ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ।ਇਸ ਘਟਨਾ ਤੋ ਬਾਅਦ ਅੱਜ ਰਾਤ ਈਡਨ ਪਾਰਕ ਵਿਖੇ ਨਿਊਜ਼ੀਲੈਂਡ ਅਤੇ ਨਾਰਵੇ ਵਿਚਕਾਰ ਫੀਫਾ ਮਹਿਲਾ ਵਿਸ਼ਵ ਕੱਪ ਦਾ ਉਦਘਾਟਨੀ ਮੈਚ ਯੋਜਨਾ ਅਨੁਸਾਰ ਜਾਰੀ ਰਹੇਗਾ, ਪਰ ਦ ਕਲਾਊਡ ਵਿਖੇ ਹੋਣ ਵਾਲਾ ਆਕਲੈਂਡ ਫੈਨ ਫੈਸਟੀਵਲ ਨੂੰ ਰੱਦ ਕਰ ਦਿੱਤਾ ਗਿਆਂ ਹੈ।
ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਅਤੇ ਖੇਡ ਮੰਤਰੀ ਗ੍ਰਾਂਟ ਰੌਬਰਟਸਨ ਨੇ ਪੁਸ਼ਟੀ ਕੀਤੀ ਕਿ ਅੱਜ ਸਵੇਰੇ ਆਕਲੈਂਡ ਦੇ ਸੀਬੀਡੀ ਵਿੱਚ ਇੱਕ ਬੰਦੂਕਧਾਰੀ ਦੁਆਰਾ ਬ੍ਰਿਟੋਮਾਰਟ ਦੇ ਨੇੜੇ ਮੁਰੰਮਤ ਕੀਤੀ ਜਾ ਰਹੀ ਇੱਕ ਇਮਾਰਤ ਵਿੱਚ ਹਮਲਾ ਕਰਨ ਤੋਂ ਬਾਅਦ ਘਾਤਕ ਗੋਲੀਬਾਰੀ ਦੇ ਬਾਵਜੂਦ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਫੀਫਾ ਫੈਨ ਫੈਸਟੀਵਲ ਘਟਨਾ ਸਥਾਨ ਤੋਂ ਕੁੱਝ ਮੀਟਰ ਦੀ ਦੂਰੀ ‘ਤੇ ਹੋਣਾ ਸੀ।