Home » ਯੂਨੀਅਨ ਵੱਲੋਂ ਬਰਖਾਸਤ ਕੀਤੇ ਪੰਜਾਬੀ ਨੌਜਵਾਨ ਨੇ ਜਿੱਤੀ ਕਾਨੂੰਨੀ ਲੜਾਈ…
Home Page News New Zealand Local News NewZealand

ਯੂਨੀਅਨ ਵੱਲੋਂ ਬਰਖਾਸਤ ਕੀਤੇ ਪੰਜਾਬੀ ਨੌਜਵਾਨ ਨੇ ਜਿੱਤੀ ਕਾਨੂੰਨੀ ਲੜਾਈ…

Spread the news

ਆਕਲੈਂਡ(ਬਲਜਿੰਦਰ ਸਿੰਘ)ਈਟੂ ਯੂਨੀਅਨ ਦੇ ਆਰਗੇਨਾਈਜ਼ਰ ਵੱਜੋਂ ਕੰਮ ਕਰਦ ਪੰਜਾਬੀ ਨੌਜਵਾਨ ਸ਼ੇਰ ਸਿੰਘ ਮਾਣਕਢੇਰੀ ਜਿਸ ਨੂੰ ਕਿ ਸਾਲ 2020 ਵਿੱਚ ਯੂਨੀਅਨ ਵੱਲੋਂ ਇਸ ਕਰਕੇ ਉਸ ਨੂੰ ਬਰਖਾਸਤ ਕਰ ਦਿੱਤਾ ਸੀ ਕਿ ਹਮਿਲਟਨ ਦੇ ਇੱਕ ਅਦਾਰੇ ਦੀ ਮਾਲਕ ਨੇ ਦੋਸ਼ ਲਾਇਆਂ ਹੈ ਕਿਸੇ ਕੇ ਸ਼ੇਰ ਸਿੰਘ ਵੱਲੋਂ ਉਸ ਨਾਲ ਸਰੀਰਕ ਸਬੰਧ ਬਣਾਉਣ ਦੀ ਮੰਗ ਕੀਤੀ ਹੈ।ਇਸ ਤੋ ਬਾਅਦ ਸ਼ੇਰ ਸਿੰਘ ਵੱਲੋਂ ਬਰਖਾਸਤ ਕਰਨ ਦੇ ਮਾਮਲੇ ਨੂੰ ਚੁਣੌਤੀ ਦਿੱਤੀ ਗਈ ਅਤੇ 3 ਸਾਲ ਚੱਲੇ ਇਸ ਕੇਸ ਵਿੱਚ ਹੁਣ ਇੰਪਲਾਇਮੈਂਟ ਰਿਲੇਸ਼ਨ ਅਥਾਰਟੀ ਨੇ ਫੈਸਲਾ ਦਿੱਤਾ ਹੈ ਕਿ ਸ਼ੇਰ ਸਿੰਘ ਨੂੰ ਨਾਜ਼ਾਇਜ਼ ਬਦਨਾਮ ਕੀਤਾ ਗਿਆਂ ਹੈ।ਯੂਨੀਅਨ ਨੇ ਮਾਮਲੇ ਦੀ ਨਿਰਪੱਖ ਜਾਂਚ ਕੀਤੇ ਬਿਨਾ ਹੀ ਸ਼ੇਰ ਸਿੰਘ ਨੂੰ ਮੁਅੱਤਲ ਅਤੇ ਫਿਰ ਬਰਖਾਸਤ ਕੀਤਾ ਗਿਆਂ ਹੈ।ਅਥਾਰਟੀ ਦਾ ਫੈਸਲਾ ਸ਼ੇਰ ਸਿੰਘ ਦੇ ਹੱਕ ਵਿੱਚ ਆਇਆਂ ਹੈ ਅਤੇ ਅਥਾਰਟੀ ਨੇ ਯੂਨੀਅਨ ਨੂੰ ਕਿਹਾ ਹੈ ਕਿ ਉਹ ਸਿੰਘ ਨੂੰ ਉਸਦਾ ਮਿਹਨਤਾਨਾ ਵੀ ਅਦਾ ਕਰੇ।