Home » ਆਕਲੈਂਡ ‘ਚ ਚੋਰਾਂ ਨੇ ਲੁੱਟੀ ਕੈਸ਼ ਵਾਲੀ ਵੈਨ,ਪੁਲਿਸ ਕਰ ਰਹੀ ਹੈ ਚੋਰਾਂ ਦੀ ਭਾਲ…
Home Page News New Zealand Local News NewZealand

ਆਕਲੈਂਡ ‘ਚ ਚੋਰਾਂ ਨੇ ਲੁੱਟੀ ਕੈਸ਼ ਵਾਲੀ ਵੈਨ,ਪੁਲਿਸ ਕਰ ਰਹੀ ਹੈ ਚੋਰਾਂ ਦੀ ਭਾਲ…

Spread the news

ਆਕਲੈਂਡ (ਬਲਜਿੰਦਰ ਸਿੰਘ)ਨਿਊਜ਼ੀਲੈਂਡ ਪੁਲਿਸ ਅਧਿਕਾਰੀ ਵੱਲੋਂ ਆਕਲੈਂਡ ਦੇ ਮਾਊਂਟ ਵੈਲਿੰਗਟਨ ਵਿੱਚ ਬੰਦੂਕ ਦੀ ਨੋਕ ‘ਤੇ “ਕੈਸ਼ ਇਨ ਟਰਾਂਜ਼ਿਟ” ਵੈਨ ਨੂੰ ਲੁੱਟਣ ਵਾਲੇ ਦੋ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਅਪਰਾਧੀਆਂ ਨੇ ਵੀਰਵਾਰ ਸਵੇਰੇ ਟ੍ਰਾਂਜ਼ਿਟ ਵੈਨ ਦੇ ਅੰਦਰ ਮੌਜੂਦ ਦੋ ਸਟਾਫ ਮੈਂਬਰਾਂ ਨੂੰ ਫੜ ਬੰਦੂਕ ਦੀ ਨੋਕ ‘ਤੇ ਵੈਨ ਵਿੱਚੋਂ ਕੈਸ਼ ਲੁੱਟ ਲਿਆ ਗਿਆ।ਪੁਲਿਸ ਨੇ ਕਿਹਾ ਕਿ ਲੁਟੇਰੇ ਇੱਕ ਚੋਰੀ ਹੋਈ ਕਾਰ ਵਿੱਚ ਮੌਕੇ ਤੋ ਭੱਜ ਗਏ ਅਤੇ ਬਾਅਦ ਵਿੱਚ ਇਹ ਕਾਰ ਬੇਲੀ ਰੋਡ ‘ਤੇ ਇੱਕ ਸਕੂਲ ਕਾਰ ਪਾਰਕ ਵਿੱਚ ਅੱਗ ਦੀ ਲਪੇਟ ਵਿੱਚ ਮਿਲੀ।ਪੁਲਿਸ ਨੇ ਕਿਹਾ ਹੈ ਕਿ ਜੇ ਕਿਸੇ ਵੀ ਵਿਅਕਤੀ ਨੂੰ ਇਸ ਘਟਨਾ ਸਬੰਧੀ ਕੋਈ ਜਾਣਕਾਰੀ ਹੋਵੇ ਤਾ ਉਹ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।