ਸ਼੍ਰੀਲੰਕਾ ’ਚ ਚੀਨੀ ਦਬਦਬੇ ਦਾ ਤੋੜ ਮਿਲ ਗਿਆ ਹੈ। ਉੱਥੇ ਭਾਰਤ ਕਈ ਵੱਡੇ ਪ੍ਰੋਜੈਕਟ ਚਲਾਏਗਾ। ਇਸ ਦੇ ਨਾਲ ਹੀ ਤਮਿਲਾਂ ਦੇ ਹਿੱਤਾਂ ਦੇ ਮਾਮਲੇ ’ਤੇ ਸ਼੍ਰੀਲੰਕਾ ਆਪਣੇ ਸੰਵਿਧਾਨ ’ਚ ਸੋਧ ਕਰੇਗਾ। ਇਸ ਦੇ ਲਈ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਜਲਦ ਹੀ ਉੱਥੇ ਸਰਬ ਪਾਰਟੀ ਬੈਠਕ ਬੁਲਾਉਣਗੇ। ਹਾਲ ਹੀ ’ਚ ਭਾਰਤ ਦੇ ਦੌਰੇ ਤੋਂ ਪਰਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਤ੍ਰਿੰਕੋਮਾਲੀ ਵਿਚ ਇਕ ਊਰਜਾ ਹੱਬ ਦੇ ਵਿਕਾਸ ਬਾਰੇ ਚਰਚਾ ਕੀਤੀ। 7 ਸਾਲ ਪਹਿਲਾਂ ਵੀ ਪ੍ਰਧਾਨ ਮੰਤਰੀ ਮੋਦੀ ਨੇ ਤ੍ਰਿੰਕੋਮਾਲੀ ’ਚ ਸ਼੍ਰੀਲੰਕਾ ਨਾਲ ਗੱਲਬਾਤ ਕੀਤੀ ਸੀ ਪਰ ਉਦੋਂ ਸ਼੍ਰੀਲੰਕਾ ਚੀਨ ਦੇ ਜ਼ਿਆਦਾ ਪ੍ਰਭਾਵ ਹੇਠ ਸੀ। ਸਾਬਕਾ ਰਾਸ਼ਟਰਪਤੀ ਜੇ. ਆਰ. ਜੈਵਰਧਨੇ ਦੇ ਕਾਰਜਕਾਲ ਦੌਰਾਨ ਤ੍ਰਿੰਕੋਮਾਲੀ ’ਚ ਇਕ ਅਸਥਾਈ ਅਮਰੀਕੀ ਫ਼ੌਜੀ ਅੱਡਾ ਵੀ ਬਣਾਇਆ ਗਿਆ ਸੀ ਪਰ ਬਾਅਦ ਵਿਚ ਸ਼੍ਰੀਲੰਕਾ ਚੀਨ ਦੇ ਪ੍ਰਭਾਵ ਹੇਠ ਆਉਣ ਕਾਰਨ ਇਹ ਫ਼ੌਜੀ ਅੱਡਾ ਸਥਾਈ ਨਹੀਂ ਹੋ ਸਕਿਆ, ਹੁਣ ਉਥੇ ਭਾਰਤੀ ਬੇਸ ਬਣੇਗਾ। ਚੀਨ ਕੁਝ ਸਾਲ ਪਹਿਲਾਂ ਤੱਕ ਸ਼੍ਰੀਲੰਕਾ ’ਚ ਵੱਡੇ ਪੱਧਰ ’ਤੇ ਨਿਵੇਸ਼ ਕਰ ਰਿਹਾ ਸੀ। ਅਜਿਹੀ ਹਾਲਤ ’ਚ ਭਾਰਤੀ ਪ੍ਰੋਜੈਕਟਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਸੀ। ਮੋਦੀ ਅਤੇ ਵਿਕਰਮਸਿੰਘੇ ਵਿਚਾਲੇ ਦੱਖਣੀ ਭਾਰਤ ਤੋਂ ਸ਼੍ਰੀਲੰਕਾ ਤੱਕ ਪੈਟਰੋਲੀਅਮ ਪਾਈਪਲਾਈਨ ਦੇ ਨਿਰਮਾਣ ’ਤੇ ਵੀ ਚਰਚਾ ਕੀਤੀ ਗਈ। ਇੰਡੀਅਨ ਆਇਲ ਕਾਰਪੋਰੇਸ਼ਨ ਦੀ ਸਹਾਇਕ ਕੰਪਨੀ ਲੰਕਾ ਆਈ. ਓ. ਸੀ. ਤ੍ਰਿੰਕੋਮਾਲੀ ’ਚ 99 ਸਟੋਰੇਜ ਟੈਂਕਾਂ ’ਚੋਂ 15 ਦਾ ਸੰਚਾਲਨ ਕਰਦੀ ਹੈ। ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨੇ ਅਗਲੇ ਹਫ਼ਤੇ ਸਰਬ ਪਾਰਟੀ ਬੈਠਕ ਬੁਲਾਈ ਹੈ। ਮੀਟਿੰਗ ’ਚ ਘੱਟਗਿਣਤੀ ਤਮਿਲ ਭਾਈਚਾਰਿਆਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਲਈ ਸ਼੍ਰੀਲੰਕਾ ਦੇ ਸੰਵਿਧਾਨ ’ਚ 13ਵੀਂ ਸੋਧ ਦੇ ਸਮਝੌਤੇ ’ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਸ਼੍ਰੀਲੰਕਾ ਨਿਕਲਿਆ ਚੀਨ ਦੀ ਚੁੰਗਲ ’ਚੋਂ , ਹੁਣ ਹੋਵੇਗਾ ਭਾਰਤ ਦਾ ਦਬਦਬਾ…
July 23, 2023
2 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,270
- India5,339
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,249
- NewZealand3,576
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,473
- World News2,048
- World Sports213












