Home » ਟਾਕਾਨੀਨੀ ‘ਚ ਇੱਕ ਪੈਟਰੋਲ ਸਟੇਸ਼ਨ ‘ਤੇ ਲੱਗੀ ਭਿਆਨਕ ਅੱਗ…
Home Page News • New Zealand Local News • NewZealand

ਟਾਕਾਨੀਨੀ ‘ਚ ਇੱਕ ਪੈਟਰੋਲ ਸਟੇਸ਼ਨ ‘ਤੇ ਲੱਗੀ ਭਿਆਨਕ ਅੱਗ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਅੱਜ ਤੜਕੇ ਸਵੇਰੇ ਦੱਖਣੀ ਆਕਲੈਂਡ ‘ਚ ਇੱਕ ਪੈਟਰੋਲ ਸਟੇਸ਼ਨ ਅਤੇ ਫਾਸਟ-ਫੂਡ ਰੈਸਟੋਰੈਂਟ ਨੂੰ ਅੱਗ ਲੱਗ ਜਾਣ ਦੀ ਖਬਰ ਹੈ।ਫਾਇਰ ਅਤੇ ਐਮਰਜੈਂਸੀ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 4:00 ਵਜੇ ਦੇ ਕਰੀਬ ਟਾਕਾਨੀਨੀ ਦੇ ਗ੍ਰੇਟ ਸਾਊਥ ਰੋਡ ‘ਤੇ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ ਸੀ।ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਅਤੇ 50 ਫਾਇਰ ਫਾਈਟਰਾਂ ਵੱਲੋਂ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਗਿਆ।ਅੱਗ ਲੱਗਣ ਤੋ ਬਾਅਦ ਰੋਡ ਨੂੰ ਲੰਮੇ ਸਮੇਂ ਲਈ ਬੰਦ ਕਰਨਾ ਪਿਆ ਜਿਸ ਨੂੰ ਹੁਣ ਦੁਬਾਰਾ ਆਵਾਜਾਈ ਲਈ ਖੋਲ ਦਿੱਤਾ ਗਿਆਂ ਹੈ।ਅੱਗ ਦੇ ਕਾਰਨਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ।