ਕੈਨੇਡਾ ਦੇ ਸੂਬੇ ਓਨਟਾਰੀਓ ਦੇ ਬੈਰੀ ਸ਼ਹਿਰ ਵਿੱਚ ਇੱਕ ਕਾਰ ਸੜਕ ਹਾਦਸੇ ਵਿੱਚ ਇਕ ਭਾਰਤੀ ਮੂਲ ਦੇ ਗੁਜਰਾਤ ਸੂਬੇ ਦੇ ਅਹਿਮਦਾਬਾਦ ਦੇ ਨਾਲ ਪਿਛੋਕੜ ਰੱਖਣ ਵਾਲੇ ਇਕ 19 ਸਾਲਾ ਨੌਜਵਾਨ ਵਰਸਿਲ ਪਟੇਲ ਦੀ ਮੌਤ ਹੋ ਗਈ ਹੈ। ਵਰਸੀਲ ਪਟੇਲ ਭਾਰਤ ਤੋ ਉਚੇਰੀ ਸਿੱਖਿਆ ਲਈ ਕੈਨੇਡਾ ਗਿਆ ਸੀ ਜਿੱਥੇ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਦੋਸਤਾਂ ਨੇ ਗੌਫੰਡਮੀ ਵੈੱਬਸਾਈਟ ਦੁਆਰਾ ਉਸ ਦੀ ਲਾਸ਼ ਭੇਜਣ ਲਈ ਫੰਡਿੰਗ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਵਰਸਿਲ ਪਟੇਲ ਦੀ ਲਾਸ਼ ਨੂੰ ਭਾਰਤ ਲਿਆਉਣ ਲਈ 30,000 ਹਜ਼ਾਰ ਦੇ ਕਰੀਬ ਡਾਲਰ ਦਾ ਖਰਚਾ ਆਵੇਗਾ। ਹੁਣ ਤੱਕ ਕਰੀਬ 21 ਹਜ਼ਾਰ ਦੇ ਕਰੀਬ ਡਾਲਰ ਇਕੱਠੇ ਹੋ ਚੁੱਕੇ ਹਨ।ਉਸ ਦੇ ਦੋਸਤ ਰਾਜਨ ਪਟੇਲ ਨੇ ਵਰਸਿਲ ਪਟੇਲ ਦੀ ਲਾਸ਼ ਗੁਜਰਾਤ ਵਿੱਚ ਭੇਜਣ ਲਈ ਸੋਸ਼ਲ ਮੀਡੀਆ ਤੇ ਵੀ ਭਾਰਤੀ ਮੂਲ ਦੇ ਲੋਕਾਂ ਨੂੰ ਖੁੱਲ੍ਹੇ ਦਿਲ ਨਾਲ ਦਾਨ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਵਰਸਿਲ ਪਟੇਲ ਦਾ ਪਰਿਵਾਰ ਆਪਣੇ ਪੁੱਤਰ ਦਾ ਚਿਹਰਾ ਦੇਖ ਸਕੇ, ਅਤੇ ਉਸ ਦਾ ਅੰਤਿਮ ਸੰਸਕਾਰ ਉਸ ਦੀ ਜਨਮ ਭੂਮੀ ਵਿਖੇਂ ਕੀਤਾ ਜਾ ਸਕੇ। ਇਸ ਸੰਬੰਧ ਵਿੱਚ ਪੁਲੀਸ ਨੇ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਕੈਨੇਡਾ ‘ਚ 19 ਸਾਲਾ ਭਾਰਤੀ ਮੂਲ ਦੇ ਅੰਤਰਰਾਸ਼ਟਰੀ ਵਿਦਿਆਰਥੀ ਦੀ ਮੌਤ…
July 24, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,617
- India5,050
- India Entertainment129
- India News3,246
- India Sports227
- KHABAR TE NAZAR3
- LIFE66
- Movies48
- Music84
- New Zealand Local News2,904
- NewZealand3,223
- Punjabi Articules7
- Religion1,101
- Sports216
- Sports214
- Technology32
- Travel55
- Uncategorized56
- World2,314
- World News1,935
- World Sports206












