ਆਕਲੈਂਡ(ਬਲਜਿੰਦਰ ਰੰਧਾਵਾ) ਸਿਲਵੀਆ ਪਾਰਕ ਮਾਲ ‘ਚ ਅੱਜ ਦੁਪਹਿਰ ਨੂੰ ਮਾਲ ਦੇ ਫੂਡ ਕੋਰਟ ਵਿੱਚ ਹੋਈ ਲੜਾਈ ਤੋਂ ਬਾਅਦ ਪੁਲਿਸ ਨੇ ਦੋ ਗੈਂਗ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ।ਪੁਲਿਸ ਨੇ ਕਿਹਾ ਕਿ ਇਹ ਲੜਨ ਵਾਲੇ Rebels ਗੈਂਗ ਦੇ ਮੈਂਬਰ ਜਾਂ ਸਹਿਯੋਗੀ ਸਨ।ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਉਹਨਾਂ ਨੂੰ ਲੜਾਈ ਸਬੰਧੀ ਸੂਚਨਾ ਦੁਪਹਿਰ 1 ਵਜੇ ਦੇ ਕਰੀਬ ਮਿਲੀ ਸੀ।ਕਾਰਜਕਾਰੀ ਇੰਸਪੈਕਟਰ ਮੈਟ ਚਾਈਲਡ ਨੇ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਲੜ ਰਹੇ ਲੋਕਾਂ ਕੋਲ ਚਾਕੂ ਅਤੇ ਹੋਰ ਚੀਜ਼ਾਂ ਸਨ।ਚਾਈਲਡ ਨੇ ਕਿਹਾ, “ਪੁਲਿਸ ਕੁਝ ਹੀ ਮਿੰਟਾਂ ਵਿੱਚ ਮਾਲ ਵਿੱਚ ਪਹੁੰਚ ਗਈ ਸੀ ਅਤੇ ਤੁਰੰਤ ਦੋ ਲੋਕਾਂ ਨੂੰ ਸਾਈਟ ‘ਤੇ ਹਿਰਾਸਤ ਵਿੱਚ ਲੈ ਲਿਆ ਸੀ।