ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਹੈ ਕਿ ਅਮਰੀਕਾ ਮਨੀਪੁਰ ਵਿਚ ਦੋ ਔਰਤਾਂ ‘ਤੇ ਹੋਏ ਹਮਲੇ ਦੀ ਵੀਡੀਓ ਤੋਂ ‘ਹੈਰਾਨ ਅਤੇ ਪ੍ਰੇਸ਼ਾਨ’ ਹੈ ਅਤੇ ਉਨ੍ਹਾਂ ਦਾ ਦੇਸ਼ ਨਿਆਂ ਦਿਵਾਉਣ ਲਈ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦਾ ਹੈ। ਦੱਸ ਦਈਏ ਕਿ 19 ਜੁਲਾਈ ਨੂੰ ਮਨੀਪੁਰ ਦੇ ਕੰਗਪੋਕਪੀ ਜ਼ਿਲ੍ਹੇ ‘ਚ ਭੀੜ ਵੱਲੋਂ ਦੋ ਔਰਤਾਂ ਨੂੰ ਬਿਨਾਂ ਕੱਪੜੇ ਪਰੇਡ ਕੀਤੇ ਜਾਣ ਦਾ ਵੀਡੀਓ ਸਾਹਮਣੇ ਆਇਆ ਸੀ, ਜਿਸ ਦੀ ਦੇਸ਼ ਭਰ ‘ਚ ਨਿੰਦਾ ਹੋਈ ਸੀ। ਇਹ ਘਟਨਾ 4 ਮਈ ਦੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਵੇਦਾਂਤ ਪਟੇਲ ਨੇ ਮੰਗਲਵਾਰ ਨੂੰ ਆਪਣੀ ਪ੍ਰੈੱਸ ਕਾਨਫਰੰਸ ‘ਚ ਕਿਹਾ, ”ਅਸੀਂ ਮਨੀਪੁਰ ‘ਚ ਦੋ ਔਰਤਾਂ ‘ਤੇ ਬੇਰਹਿਮੀ ਨਾਲ ਹੋਏ ਹਮਲੇ ਦੀ ਵੀਡੀਓ ਤੋਂ ਹੈਰਾਨ ਅਤੇ ਪਰੇਸ਼ਾਨ ਹਾਂ। ਅਸੀਂ ਲਿੰਗ-ਅਧਾਰਤ ਹਿੰਸਾ ਦੀ ਇਸ ਕਾਰਵਾਈ ਦੀਆਂ ਪੀੜਤ ਔਰਤਾਂ ਨਾਲ ਹਮਦਰਦੀ ਰੱਖਦੇ ਹਾਂ ਅਤੇ ਉਨ੍ਹਾਂ ਨੂੰ ਨਿਆਂ ਦਿਵਾਉਣ ਲਈ ਭਾਰਤ ਸਰਕਾਰ ਦੇ ਯਤਨਾਂ ਦਾ ਸਮਰਥਨ ਕਰਦੇ ਹਾਂ। ਪਟੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਕਿਹਾ ਹੈ ਕਿ ਔਰਤਾਂ ਵਿਰੁੱਧ ਇਸ ਤਰ੍ਹਾਂ ਦੀ ਹਿੰਸਾ ਕਿਸੇ ਵੀ ਸੱਭਿਅਕ ਸਮਾਜ ਲਈ ਸ਼ਰਮ ਵਾਲੀ ਗੱਲ ਹੈ।
ਮਨੀਪੁਰ ਘਟਨਾ ‘ਤੇ ਮੋਦੀ ਸਰਕਾਰ ਦੇ ਸਮਰਥਨ ‘ਚ ਆਇਆ ਅਮਰੀਕਾ, ਵੀਡੀਓ ਬਾਰੇ ਕਹੀ ਇਹ ਗੱਲ…
July 26, 2023
1 Min Read
You may also like
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment138
- Entertainment158
- Fashion22
- Food & Drinks76
- Health347
- Home Page News6,462
- India3,871
- India Entertainment121
- India News2,637
- India Sports219
- KHABAR TE NAZAR3
- LIFE66
- Movies46
- Music79
- New Zealand Local News2,014
- NewZealand2,293
- Punjabi Articules7
- Religion828
- Sports207
- Sports206
- Technology31
- Travel54
- Uncategorized31
- World1,745
- World News1,520
- World Sports199