Home » ਟੌਰੰਗਾ ਨਜ਼ਦੀਕ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ ਕਾਰ,ਤਿੰਨ ਲੋਕ ਹੋਏ ਜ਼ਖਮੀ…
Home Page News New Zealand Local News NewZealand

ਟੌਰੰਗਾ ਨਜ਼ਦੀਕ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ ਕਾਰ,ਤਿੰਨ ਲੋਕ ਹੋਏ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਟੌਰੰਗਾ ਨਜ਼ਦੀਕ ਇੱਕ ਕਾਰ ਬਿਜਲੀ ਦੇ ਖੰਭੇ ਨਾਲ ਟਕਰਾ ਗਈ ਅਤੇ ਕਾਰ ਸਵਾਰ 3 ਲੋਕ ਜ਼ਖਮੀ ਹੋ ਗਏ।ਇਹ ਹਾਦਸਾ ਸਵੇਰੇ 7.30 ਵਜੇ ਦੇ ਆਸ-ਪਾਸ ਨਗਾਮੁਵਾਹੀਨ ਰੋਡ ਅਤੇ ਮੈਕਲੇਰਨ ਫਾਲਸ ਰੋਡ ਦੇ ਵਿਚਕਾਰ ਸਟੇਟ ਹਾਈਵੇਅ 29 ‘ਤੇ ਹੋਇਆ।ਹਾਦਸੇ ਕਾਰਨ ਇਲਾਕੇ ਦੀਆਂ 100 ਦੇ ਕਰੀ ਜਾਇਦਾਦਾਂ ਦੀ ਬਿਜਲੀ ਗੁੱਲ ਹੋ ਗਈ ਹੈ।ਹਾਟੋ ਹੋਨ ਸੇਂਟ ਜੌਨ ਵੱਲੋਂ ਮੌਕੇ ‘ਤੇ ਐਂਬੂਲੈਂਸਾਂ ਭੇਜੀਆਂ ਜਿਨਾਂ ਵੱਲੋਂ ਤਿੰਨ ਮਰੀਜ਼ਾਂ ਨੂੰ ਟੌਰੰਗਾ ਹਸਪਤਾਲ ਲਿਜਾਇਆ ਗਿਆ ਹੈ ਜ਼ਖਮੀ ਹੋਏ ਵਿਅਕਤੀ ‘ਚ ਇੱਕ ਦੀ ਹਾਲਤ ਗੰਭੀਰ ਹੈ ਅਤੇ ਦੋ ਦੀ ਹਾਲਤ ਮੱਧਮ ਦੱਸੀ ਗਈ ਹੈ।