Home » CM ਕੇਜਰੀਵਾਲ ਨੇ ਨੂਹ ‘ਚ ਹੋਈ ਹਿੰਸਾ ਨੂੰ ਦੱਸਿਆ ‘ਬੇਹੱਦ ਚਿੰਤਾਜਨਕ’, ਸ਼ਾਂਤੀ ਦੀ ਕੀਤੀ ਅਪੀਲ…
Home Page News India India News

CM ਕੇਜਰੀਵਾਲ ਨੇ ਨੂਹ ‘ਚ ਹੋਈ ਹਿੰਸਾ ਨੂੰ ਦੱਸਿਆ ‘ਬੇਹੱਦ ਚਿੰਤਾਜਨਕ’, ਸ਼ਾਂਤੀ ਦੀ ਕੀਤੀ ਅਪੀਲ…

Spread the news

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਆਂਢੀ ਰਾਜ ਹਰਿਆਣਾ ‘ਚ ਹੋਈ ਫਿਰਕੂ ਹਿੰਸਾ ਨੂੰ ਬੇਹੱਦ ਚਿੰਤਾਜਨਕ ਕਰਾਰ ਦਿੱਤਾ ਅਤੇ ਰਾਜ ਦੇ ਲੋਕਾਂ ਨੂੰ ਇਸ ਮੁਸ਼ਕਲ ਸਮੇਂ ‘ਚ ਸ਼ਾਂਤੀ ਅਤੇ ਭਾਈਚਾਰਾ ਬਣਾਏ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਕਜੁਟ ਹੋ ਕੇ ਸ਼ਾਂਤੀ ਕਾਇਮ ਕਰਨ ਅਤੇ ਹਿੰਸਾ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਹਰਾਉਣ ਦੀ ਜ਼ਰੂਰਤ ਹੈ। ਹਰਿਆਣਾ ‘ਚ ਹੋਈ ਹਿੰਸਾ ‘ਚ 5 ਲੋਕਾਂ ਦੀ ਮੌਤ ਹੋ ਚੁੱਕੀ ਹੈ।  ਨੂਹ ‘ਚ 2 ਹੋਮ ਗਾਰਡਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜਖ਼ਮੀ ਹੋ ਗਏ। ਇੱਥੇ ਭੀੜ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜੁਲੂਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਜਦੋਂ ਕਿ ਗੁਰੂਗ੍ਰਾਮ ‘ਚ ਇਕ ਮਸਜਿਦ ‘ਚ ਇਕ ਨਾਇਬ ਇਮਾਮ ਦਾ ਕਤਲ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਨੂਹ ‘ਚ ਮੰਗਲਵਾਰ ਨੂੰ ਕਰਫਿਊ ਲਗਾ ਦਿੱਤਾ। ਕੇਜਰੀਵਾਲ ਨੇ ਟਵੀਟ ਕੀਤਾ,”ਹਰਿਆਣਾ ਦੇ ਨੂਹ (ਮੇਵਾਤ) ‘ਚ ਫਿਰਕੂ ਹਿੰਸਾ ਬੇਹੱਦ ਪਰੇਸ਼ਾਨ ਕਰਨ ਵਾਲੀ ਹੈ। ਪੂਰਬ-ਉੱਤਰ ‘ਚ ਮਣੀਪੁਰ ਤੋਂ ਬਾਅਦ ਹੁਣ ਹਰਿਆਣਾ ‘ਚ ਇਸ ਤਰ੍ਹਾਂ ਦੀ ਵਾਰਦਾਤ ਚੰਗੇ ਸੰਕੇਤ ਨਹੀਂ ਹਨ। ਹਰਿਆਣਾ ਦੀ ਪੂਰੇ ਜਨਤਾ ਤੋਂ ਮੇਰੀ ਹੱਥ ਜੋੜ ਕੇ ਪ੍ਰਾਰਥਨਾ ਹੈ ਕਿ ਅਜਿਹੇ ਨਾਜ਼ੁਕ ਸਮੇਂ ਅਸੀਂ ਸ਼ਾਂਤੀ ਅਤੇ ਆਪਸੀ ਭਾਈਚਾਰਾ ਕਾਇਮ ਰੱਖੀਏ। ਅਮਨ ਵਿਰੋਧੀ ਤਾਕਤਾਂ ਅਤੇ ਹਿੰਸਾ ਦੀ ਸਿਆਸਤ ਨੂੰ ਸਾਨੂੰ ਸਾਰਿਆਂ ਨੂੰ ਮਿਲਜੁਲ ਕੇ ਹਰਾਉਣਾ ਹੈ।