Home » ਵੈਨਕੂਵਰ ਵਾਹਨ ਦੁਰਘਟਨਾ ਵਿਚ ਮਾਰੇ ਗਏ ਉਬੇਰ ਡਰਾਈਵਰ ਦੀ ਪਹਿਚਾਣ  ਫਾਜਿਲਕਾ ਦੇ ਦਿਲਪ੍ਰੀਤ ਸਿੰਘ ਗਰੇਵਾਲ ਦੇ ਵਜੋਂ ਕੀਤੀ ਗਈ…
Home Page News • India • India News • World

ਵੈਨਕੂਵਰ ਵਾਹਨ ਦੁਰਘਟਨਾ ਵਿਚ ਮਾਰੇ ਗਏ ਉਬੇਰ ਡਰਾਈਵਰ ਦੀ ਪਹਿਚਾਣ  ਫਾਜਿਲਕਾ ਦੇ ਦਿਲਪ੍ਰੀਤ ਸਿੰਘ ਗਰੇਵਾਲ ਦੇ ਵਜੋਂ ਕੀਤੀ ਗਈ…

Spread the news

ਬੀਤੇਂ ਦਿਨੀਂ ਵੈਨਕੂਵਰ ਕੈਨੇਡਾ ਵਿੱਚ ਮਾਰੇ ਗਏ ਇਕ27 ਸਾਲਾ ਦਿਲਪ੍ਰੀਤ ਸਿੰਘ ਗਰੇਵਾਲ ਦਾ ਪਿਛੋਕੜ ਸੂਬੇ ਪੰਜਾਬ,  ਤੋ ਫਾਜਿਲਕਾ ਦਾ ਪਿੰਡ ਆਵਾ ਸੀ। ਮ੍ਰਿਤਕ ਦੇ ਰਿਸ਼ਤੇਦਾਰ ਮੁਤਾਬਿਕ ਪੀੜਤ , ਸਾਲ 2015 ਵਿਚ ਬਤੌਰ ਸਟੂਡੈਂਟ ਕੈਨੇਡਾ ਪਹੁੰਚਿਆ ਸੀ ਅਤੇ ਹੁਣ ਰਾਈਡ ਹੇਲਿੰਗ ਡਰਾਈਵਰ ਸੀ, ਖ਼ਬਰ ਸੁਨਣ ਤੋਂ ਬਾਅਦ ਦਿਲਪ੍ਰੀਤ ਦੀ ਭੈਣ ਟੋਰੌਂਟੋ ਤੋਂ ਪਹੁੰਚੀ ਜਦੋਂ ਕਿ ਉਸ ਦੇ ਮਾਂਪੇ ਭਾਰਤ ਤੋਂ ਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਘਟਨਾ 31 ਜੁਲਾਈ ਸਵੇਰੇ 1:30 ਵਜੇ ਵੈਨਕੂਵਰ ਦੀ ਮੇਨ ਸਟ੍ਰੀਟ ਅਤੇ ਈਸਟ 12 ਐਵੇਨਿਊ ਦੀ ਇੰਟਰਸੈਕਸ਼ਨ ਤੇ ਵਾਪਰੀ ਜਦੋਂ 17 ਸਾਲ ਦੇ ਕਲਾਸ 7 ਡਰਾਈਵਰ ਨੇ ਲਾਲ ਰੰਗ ਦੀ ਕੈਡੀਲੈਕ , ਮ੍ਰਿਤਕ ਦੇ ਵਾਹਨ ਅਤੇ ਇਕ ਹੋਰ ਟੈਕਸੀ ਵਿਚ ਮਾਰੀ, ਇਹ ਟੱਕਰ ਇੰਨੀ ਜਬਰਦਸਤ ਸੀ ਕਿ ਦਿਲਪ੍ਰੀਤ ਮੌਕੇ ਤੇ ਹੀ ਦਮ ਤੋੜ ਗਿਆ ਜਦੋਂ ਕਿ ਬਾਕੀ 7 ਵਿਅਕਤੀ ਜ਼ਖਮੀ ਹੋ ਗਏ, ਪੁਲਿਸ ਮੁਤਾਬਿਕ ਇਸ ਮਾਮਲੇ ਦੀ ਅਪਰਾਧਿਕ ਜਾਂਚ ਕੀਤੀ ਜਾਵੇਗੀ।