Home » ਭਾਰੀ ਮੀਂਹ ਦਾ ਸਾਹਮਣਾ ਕਰ ਰਿਹਾ ਚੀਨ, 140 ਸਾਲਾਂ ਦਾ ਟੁੱਟਿਆ ਰਿਕਾਰਡ, 11 ਦੀ ਮੌਤ…
Home Page News India World World News

ਭਾਰੀ ਮੀਂਹ ਦਾ ਸਾਹਮਣਾ ਕਰ ਰਿਹਾ ਚੀਨ, 140 ਸਾਲਾਂ ਦਾ ਟੁੱਟਿਆ ਰਿਕਾਰਡ, 11 ਦੀ ਮੌਤ…

Spread the news

ਚੀਨ ਦੀ ਰਾਜਧਾਨੀ ਬੀਜਿੰਗ ਤੇ ਇਸ ਦੇ ਆਸਪਾਸ ਦੇ ਇਲਾਕਿਆਂ ‘ਚ ਸ਼ਨੀਵਾਰ (29 ਜੁਲਾਈ) ਨੂੰ ਭਾਰੀ ਮੀਂਹ ਪਿਆ। ਜਿਸ ਤੋਂ ਬਾਅਦ ਮੌਸਮ ਵਿਭਾਗ ਨੇ ਬੁੱਧਵਾਰ (2 ਅਗਸਤ) ਨੂੰ ਕਿਹਾ, ਬੀਜਿੰਗ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਹੋਈ ਮੀਂਹ ਨੇ 140 ਸਾਲ ਪਹਿਲਾਂ ਹੋਈ ਭਾਰੀ ਬਾਰਿਸ਼ ਦਾ ਰਿਕਾਰਡ ਤੋੜ ਦਿੱਤਾ ਹੈ। ਜਿੰਗ ਮੌਸਮ ਵਿਭਾਗ ਨੇ ਦੱਸਿਆ, ਇਸ ਤੂਫਾਨ ਦੌਰਾਨ ਸਭ ਤੋਂ ਵੱਧ ਮੀਂਹ 744.8 ਮਿਲੀਮੀਟਰ ਦਰਜ ਕੀਤਾ ਗਿਆ। ਇਹ ਮੀਂਹ ਚਾਂਗਪਿੰਗ ਦੇ ਵਾਂਗਜੀਆਯੁਆਨ ਜਲ ਭੰਡਾਰ ਵਿੱਚ ਹੋਇਆ ਹੈ। ਇਹ ਪਿਛਲੇ 140 ਸਾਲਾਂ ਵਿੱਚ ਦਰਜ ਕੀਤੀ ਗਈ ਸਭ ਤੋਂ ਭਾਰੀ ਬਾਰਿਸ਼ ਹੈ। ਸਾਬਕਾ ਸੁਪਰ ਟਾਈਫੂਨ ਡੌਕਸੂਰੀ ਨੇ ਫਿਲੀਪੀਨਜ਼ ਵਿੱਚ ਤਬਾਹੀ ਮਚਾਈ। ਪਿਛਲੇ ਹਫਤੇ ਦੱਖਣੀ ਫੁਜਿਆਨ ਸੂਬੇ ਨਾਲ ਟਕਰਾਉਣ ਤੋਂ ਬਾਅਦ ਇਹ ਚੀਨ ਦੇ ਉੱਤਰ ਵੱਲ ਵਧਿਆ। ਬੀਜਿੰਗ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਸ਼ਨੀਵਾਰ ਨੂੰ ਭਾਰੀ ਬਾਰਿਸ਼ ਸ਼ੁਰੂ ਹੋ ਗਈ, ਜੋ ਸਿਰਫ 40 ਘੰਟਿਆਂ ‘ਚ ਬੀਜਿੰਗ ‘ਚ ਪੂਰੇ ਜੁਲਾਈ ਮਹੀਨੇ ਦੀ ਲਗਭਗ ਔਸਤ ਬਾਰਿਸ਼ ਹੈ।
ਮੰਗਲਵਾਰ (1 ਅਗਸਤ) ਨੂੰ ਰਾਜ ਪ੍ਰਸਾਰਕ ਸੀਸੀਟੀਵੀ ਨੇ ਕਿਹਾ , ਬੀਜਿੰਗ ਵਿੱਚ ਮੀਂਹ ਕਾਰਨ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ‘ਚੋਂ ਦੋ ਕਰਮਚਾਰੀ ਸਨ ਜੋ ਬਚਾਅ ਅਤੇ ਰਾਹਤ ਕਾਰਜਾਂ ਦੌਰਾਨ ਡਿਊਟੀ ‘ਤੇ ਮਾਰੇ ਗਏ ਸਨ। ਬ੍ਰੌਡਕਾਸਟਰ ਨੇ ਕਿਹਾ ਕਿ 13 ਲੋਕ ਅਜੇ ਵੀ ਲਾਪਤਾ ਹਨ ਤੇ ਹੋਰ 14 ਸੁਰੱਖਿਅਤ ਪਾਏ ਗਏ ਹਨ। ਬ੍ਰੌਡਕਾਸਟਰ ਸੀਸੀਟੀਵੀ ਨੇ ਕਿਹਾ ਕਿ ਗੁਆਂਢੀ ਹੇਬੇਈ ਪ੍ਰਾਂਤ ਵਿੱਚ 800,000 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਗਿਆ ਅਤੇ 9 ਲੋਕ ਮਾਰੇ ਗਏ ਅਤੇ ਛੇ ਲਾਪਤਾ ਹੋ ਗਏ। ਹਫ਼ਤੇ ਦੇ ਅੰਤ ਵਿੱਚ, ਉੱਤਰ-ਪੂਰਬੀ ਲਿਓਨਿੰਗ ਸੂਬੇ ਵਿੱਚ ਦੋ ਹੋਰ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ।