ਨਿਊਯਾਰਕ ਸਿਟੀ ਦੇ ਇੱਕ ਪ੍ਰਮੁੱਖ ਕੈਂਸਰ ਦੀ ਡਾਕਟਰ ਨੇ ਬੀਤੇਂ ਦਿਨ ਸ਼ਨੀਵਾਰ ਸਵੇਰੇ ਆਪਣੇ ਵੈਸਟਚੈਸਟਰ ਦੇ ਘਰ ਵਿੱਚ ਆਪਣੇ ਆਪ ਨੂੰ ਅਤੇ ਅਤੇ ਆਪਣੇ ਬੱਚੇ ਦੀ ਹੱਤਿਆ ਕਰ ਦਿੱਤੀ, ਜਿਸ ਵਿੱਚ ਸਥਾਨਕ ਪੁਲਿਸ ਦਾ ਮੰਨਣਾ ਹੈ ਕਿ ਇਹ ਕਤਲ- ਇਕ ਆਤਮਘਾਤੀ ਸੀ।ਗੋਲੀ ਮਾਰ ਕੇ ਆਤਮ ਹੱਤਿਆ ਕਰਨ ਵਾਲੀ ਡਾਕਟਰ ਕ੍ਰਿਸਟਲ ਕੈਸੇਟਾ, 40, ਸਾਲ ਮਾਉਂਟ ਸਿਨਾਈ ਹਸਪਤਾਲ ਵਿੱਚ ਇੱਕ ਹੇਮਾਟੋਲੋਜੀ-ਆਨਕੋਲੋਜੀ ਮਾਹਰ, ਡਾਕਟਰ ਸੀ ਜਿਸ ਨੇ ਪਹਿਲੇ ਆਪਣੇ ਬੱਚੇ ਨੂੰ ਗੋਲੀ ਮਾਰਨ ਤੋਂ ਬਾਅਦ ਸਵੇਰੇ 7:00 ਵਜੇ ਦੇ ਕਰੀਬ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।ਨਿਊਯਾਰਕ ਰਾਜ ਦੀ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, “ਮੁਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਲਗਭਗ ਸਵੇਰੇ 7:00 ਵਜੇ, ਕ੍ਰਿਸਟਲ ਕੈਸੇਟਾ ਨੇ ਆਪਣੇ ਬੱਚੇ ਦੇ ਕਮਰੇ ਵਿੱਚ ਦਾਖਲ ਹੋ ਕੇ ਆਪਣੇ ਬੱਚੇ ਨੂੰ ਗੋਲੀ ਮਾਰ ਦਿੱਤੀ ਅਤੇ ਫਿਰ ਆਪਣੇ ਆਪ ‘ਤੇ ਗੋਲੀ ਚਲਾ ਲਈ,” ਰਾਜ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ “ਇਹ ਕਤਲ ਆਤਮ ਹੱਤਿਆ ਦੇ ਨਾਲ ਮੇਲ ਖਾਂਦਾ ਹੈ।
ਡੇਲੀ ਮੇਲ ਦੇ ਅਨੁਸਾਰ, ਇਹ ਘਟਨਾ ਸੋਮਰਸ ਵਿੱਚ ਸਥਿੱਤ ਉਸਦੇ ਘਰ ਵਿੱਚ ਵਾਪਰੀ, ਜੋ ਇਕ ਮਿਲੀਅਨ ਡਾਲਰ ਦੇ ਕਰੀਬ ਦਾ ਘਰ ਹੈ।ਜੋ ਉਸਨੇ ਆਪਣੇ ਪਤੀ, ਟਿਮ ਟੈਲਟੀ ਨਾਲ ਸਾਂਝਾ ਕੀਤਾ ਸੀ। ਡਾ. ਕ੍ਰਿਸਟਲ ਕੈਸੇਟਾ, 40, ਮਾਊਂਟ ਸਿਨਾਈ ਹਸਪਤਾਲ ਵਿੱਚ ਇੱਕ ਹੇਮਾਟੋਲੋਜੀ-ਆਨਕੋਲੋਜੀ ਦੀ ਮਾਹਰ ਡਾਕਟਰ ਸੀ।ਇਹ ਸਪੱਸ਼ਟ ਨਹੀਂ ਹੈ ਕਿ ਬੱਚੇ ਦੀ ਉਮਰ ਕਿੰਨੀ ਸੀ।ਮਾਊਂਟ ਸਿਨਾਈ ਵੈੱਬਸਾਈਟ ‘ਤੇ ਉਸ ਦੀ ਜੀਵਨੀ ਦੇ ਅਨੁਸਾਰ, ਕੈਸੇਟਾ ਨੇ ਅਲਬਾਨੀ ਮੈਡੀਕਲ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਸੀ ਜਿੱਥੇ ਉਸ ਨੂੰ ਮਰੀਜ਼ਾਂ ਨਾਲ ਨਜਿੱਠਣ ਵੇਲੇ ਸ਼ਲਾਘਾਯੋਗ ਕਾਰਗੁਜਾਰੀ ਲਈ ਅਤੇ ਹਮਦਰਦੀ ਲਈ ਇੱਕ ਪੁਰਸਕਾਰ ਵੀ ਦਿੱਤਾ ਗਿਆ ਸੀ।ਉਸਨੇ ਨੌਰਥ ਸ਼ੋਰ ਯੂਨੀਵਰਸਿਟੀ ਹਸਪਤਾਲ ਦੇ ਹੋਫਸਟ੍ਰਾ ਨੌਰਥ ਸ਼ੋਰ ਸਕੂਲ ਆਫ਼ ਮੈਡੀਸਨ ਵਿੱਚ ਆਪਣੀ ਡਾਕਟਰੀ ਕੀਤੀ, ਜਿੱਥੇ ਉਸ ਨੂੰ ਇੱਕ ਸਮਾਨ ਪੁਰਸਕਾਰ ਪ੍ਰਾਪਤ ਹੋਇਆ ਸੀ।ਡਾ. ਕੈਸੇਟਾ ਵੈਸਟ ਚੈਸਟਰ ਵਿੱਚ ਰਹਿੰਦੀ ਸੀ ਅਤੇ ਨਿਊਯਾਰਕ ਸਿਟੀ ਵਿੱਚ ਛਾਤੀ ਦੇ ਕੈਂਸਰ ਖੋਜ ਵਿੱਚ ਇਕ ਮਾਹਰ ਡਾਕਟਰ ਸੀ।ਮਾਊਂਟ ਸਿਨਾਈ ਵਿਖੇ, ਡਾ. ਕੈਸੇਟਾ ਨੇ ਛਾਤੀ ਦੇ ਕੈਂਸਰ ਦੀ ਖੋਜ ਵਿੱਚ ਵੀ ਵਿਸ਼ੇਸ਼ਤਾ ਪ੍ਰਾਪਤ ਕੀਤੀ ਸੀ।