ਆਕਲੈਂਡ(ਬਲਜਿੰਦਰ ਰੰਧਾਵਾ) ਈਸਟ ਆਕਲੈਂਡ ਦੇ ਪੁਆਇੰਟ ਇੰਗਲੈਂਡ ਰਿਜ਼ਰਵ ‘ਤੇ ਦੋ ਸਮੂਹਾਂ ਵਿਚਕਾਰ ਹੋਏ ਝਗੜੇ ਦੌਰਾਨ ਇੱਕ ਵਿਅਕਤੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਡਿਟੈਕਟਿਵ ਸੀਨੀਅਰ ਸਾਰਜੈਂਟ ਸਟੀਵ ਸਾਲਟਨ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਕਰੀਬ 2:30 ਵਜੇ ਆਕਲੈਂਡ ਦੇ ਪੁਆਇੰਟ ਇੰਗਲੈਂਡ ਦੇ ਟੌਰੀਮਾ ਰਿਜ਼ਰਵ ਵਿਖੇ ਲੜਾਈ,ਝਗੜੇ ਦੀ ਵਾਰਦਾਤ ਦੌਰਾਨ ਗੋਲੀਆਂ ਚੱਲਣ ਸਬੰਧੀ ਰਿਪੋਰਟ ਮਿਲੀ ਸੀ ਮੌਕੇ ‘ਤੇ ਗੋਲੀ ਲੱਗਣ ਨਾਲ ਜ਼ਖਮੀ ਹੋਏ ਇੱਕ ਵਿਅਕਤੀ ਨੂੰ ਇਲਾਜ ਲਈ ਆਕਲੈਂਡ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਸੀ ਜਿੱਥੇ ਬਾਅਦ ਵਿੱਚ ਉਸਦੀ ਮੌਤ ਹੋ ਗਈ।
ਡਿਟੈਕਟਿਵ ਇੰਸਪੈਕਟਰ ਗਲੇਨ ਬਾਲਡਵਿਨ ਨੇ ਕਿਹਾ ਕਿ ਇਸ ਘਟਨਾ ਦੇ ਕਾਰਨਾਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਈਸਟ ਆਕਲੈਂਡ ‘ਚ ਝਗੜੇ ਦੌਰਾਨ ਚੱਲੀ ਗੋਲੀ ਵਿੱਚ ਇੱਕ ਵਿਅਕਤੀ ਦੀ ਮੌਤ…
