Home » ਨੌਰਥ ਆਕਲੈਂਡ ‘ਚ ਡੇਅਰੀ ਸ਼ਾਪ ਲੁੱਟ ਭੱਜੇ ਚੋਰ ਪੁਲਿਸ ਨੇ ਕੀਤੇ ਕਾਬੂ…
Home Page News New Zealand Local News NewZealand

ਨੌਰਥ ਆਕਲੈਂਡ ‘ਚ ਡੇਅਰੀ ਸ਼ਾਪ ਲੁੱਟ ਭੱਜੇ ਚੋਰ ਪੁਲਿਸ ਨੇ ਕੀਤੇ ਕਾਬੂ…

Spread the news


ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਨੌਰਥ ਆਕਲੈਂਡ ਦੇ ਟਾਕਾਪੁਨਾ ‘ਚ ਬੀਤੀ ਰਾਤ ਇੱਕ ਡੇਅਰੀ ਸ਼ਾਪ ‘ਤੇ ਹੋਈ ਚੋਰੀ ਦੇ ਮਾਮਲੇ ਵਿੱਚ ਤਿੰਨ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ।ਪੁਲਿਸ ਨੂੰ ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਰਾਤ ਕਰੀਬ 11 ਵਜੇ ਮਿਲੀ ਸੀ।ਪੁਲਿਸ ਦੇ ਪਹੁੰਚਣ ਤੋ ਪਹਿਲਾ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਮੌਕੇ ਤੋ ਫ਼ਰਾਰ ਹੋ ਗਏ ਜਿਨਾਂ ਨੂੰ ਬਾਅਦ ਵਿੱਚ ਪੁਲਿਸ ਵੱਲੋਂ ਨਿਊ ਮਾਰਕੀਟ ਇਲਾਕੇ ਤੋ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਤਿੰਨਾਂ ਨੇ ਟਾਕਾਪੁਨਾ ਚੋਰੀ ਵਿੱਚ ਸ਼ਾਮਲ ਹੋਣ ਦਾ ਕਬੂਲ ਕੀਤਾ ਹੈ। ਤਿੰਨਾਂ ਨੂੰ ਇਸ ਮਹੀਨੇ ਨੌਰਥ ਸ਼ੌਰ ਯੂਥ ਕੋਰਟ ਵਿੱਚ ਚੋਰੀ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ।