Home » Black Ice ਕਾਰਨ ਸਾਊਥਲੈਂਡ ‘ਚ ਕਾਰ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ…
Home Page News New Zealand Local News NewZealand

Black Ice ਕਾਰਨ ਸਾਊਥਲੈਂਡ ‘ਚ ਕਾਰ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਅੱਜ ਸਵੇਰੇ ਬਰਫੀਲੇ ਹਾਲਾਤਾਂ ਵਿਚਕਾਰ ਸਾਊਥਲੈਂਡ ‘ਚ ਇੱਕ ਸੜਕ ਤੋ ਤਿਲਕ ਕੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ ਜਿਸ ਕਾਰਨ ਇੱਕ ਵਿਅਕਤੀ ਦੀ ਕੁੱਝ ਸੱਟਾਂ ਲੱਗਣ ਦੀ ਖਬਰ ਹੈ।ਪੁਲਿਸ ਨੂੰ ਸਵੇਰੇ 7.50 ਵਜੇ ਦੇ ਕਰੀਬ ਨੌਰਮਨ ਸਟਰੀਟ ਦੇ ਚੌਰਾਹੇ ਕੋਲ ਸੈਂਟਰ ਬੁਸ਼ ਵਿਖੇ ਡਿਪਟਨ ਵਿਨਟਨ ਹਾਈਵੇਅ ‘ਤੇ ਹਾਦਸੇ ਬਾਰੇ ਸੁਚੇਤ ਕੀਤਾ ਗਿਆ ਸੀ।ਹਾਦਸੇ ਵਿੱਚ ਵਹੀਕਲ ਬੁਰੀ ਤਰਾਂ ਨੁਕਸਾਨਿਆਂ ਗਿਆ ਹੈ।ਦੱਖਣ ਵਿੱਚ ਪੈ ਰਹੀ ਕੜਾਕੇ ਦੀ ਠੰਡ ਅਤੇ ਹੋ ਰਹੀ ਬਰਫ਼ਬਾਰੀ ਕਾਰਨ ਦੱਖਣੀ ਜ਼ਿਲ੍ਹੇ ਭਰ ਦੇ ਡਰਾਈਵਰਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।ਪੁਲਿਸ ਨੇ ਕਿਹਾ, “ਜੇ ਸੰਭਵ ਹੋਵੇ ਤਾਂ ਯਾਤਰਾ ਕਰਨ ਤੋਂ ਬਚੋ, ਪਰ ਜੇਕਰ ਤੁਹਾਨੂੰ ਯਾਤਰਾ ਕਰਨੀ ਪਵੇ ਤਾਂ ਵਧੇਰੇ ਧਿਆਨ ਰੱਖੋ।