Home » ਟਰੰਪ ਸਮਰਥਕਾਂ ਨੂੰ ਆਪਣੇ ਪੱਖ ’ਚ ਕਰਨ ’ਚ ਰੁੱਝੇ ਵਿਵੇਕ ਰਾਮਾਸਵਾਮੀ…
Home Page News India World World News

ਟਰੰਪ ਸਮਰਥਕਾਂ ਨੂੰ ਆਪਣੇ ਪੱਖ ’ਚ ਕਰਨ ’ਚ ਰੁੱਝੇ ਵਿਵੇਕ ਰਾਮਾਸਵਾਮੀ…

Spread the news

ਅਮਰੀਕਾ ’ਚ ਰਾਸ਼ਟਰਪਤੀ ਅਹੁਦੇ ਦੇ ਸੰਭਾਵਿਤ ਰਿਪਬਲਿਕਨ ਉਮੀਦਵਾਰ ਵਿਵੇਕ ਰਾਮਾਸਵਾਮੀ ਨੂੰ ਆਓਵਾ ਗ੍ਰਾਮੀਣ ਇਲਾਕੇ ’ਚ ਇਕ ਪ੍ਰੋਗਰਾਮ ‘ਟਾਊਨ ਹਾਲ’ ਦੌਰਾਨ ਇਕ ਤਿੱਖੇ ਸਵਾਲ ਦਾ ਸਾਹਮਣਾ ਕਰਨਾ ਪੈ ਗਿਆ। ਉੱਥੇ ਮੌਜੂਦ ਲੋਕਾਂ ’ਚ ਸ਼ਾਮਲ ਇਕ ਔਰਤ ਵੱਲੋਂ ਪੁੱਛਿਆ ਗਿਆ ਇਹ ਸਵਾਲ ਸੰਭਾਵਿਤ ਤੌਰ ’ਤੇ ਉਨ੍ਹਾਂ ਲਈ ਸੁਝਾਅ ਸੀ। ਔਰਤ ਨੇ ਕਿਹਾ, ‘‘ਮੈਂ ਜਾਣਦੀ ਹਾਂ ਹਾਂ ਕਿ ਤੁਸੀਂ ਰਾਸ਼ਟਰਪਤੀ ਬਣਨਾ ਚਾਹੁੰਦੇ ਹੋ ਪਰ ਕੀ ਤੁਸੀਂ ਟਰੰਪ ਦੇ ਉਪ ਰਾਸ਼ਟਰਪਤੀ ਬਣਨ ’ਤੇ ਵਿਚਾਰ ਕਰੋਗੇ? ਇਸ ਸਵਾਲ ’ਤੇ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਰਾਮਾਸਵਾਮੀ ਨੇ ਇਸ ਦਾ ਲੰਬਾ-ਚੌੜਾ ਜਵਾਬ ਦਿੱਤਾ। ਇਸ ਸਵਾਲ ਨੇ ਉਸ ਮੁੱਖ ਚੁਣੌਤੀ ਨੂੰ ਵੀ ਉਜਾਗਰ ਕਰ ਦਿੱਤਾ, ਜਿਸ ਦਾ ਦੌਲਤਮੰਦ ਉਦਯੋਗਪਤੀ ਰਾਮਾਸਵਾਮੀ ਸਾਹਮਣਾ ਕਰ ਰਹੇ ਹਨ। ਉਨ੍ਹਾਂ ਸਾਹਮਣੇ ਟਰੰਪ ਸਮਰਥਕਾਂ ਨੂੰ ਆਪਣੇ ਪੱਖ ’ਚ ਕਰਨ ਦੀ ਚੁਣੌਤੀ ਹੈ ਅਤੇ ਇਸ ਕੰਮ ’ਚ ਉਹ ਰੁੱਝ ਗਏ ਹਨ। ਉਹ ਜਿੰਨਾ ਜ਼ਿਆਦਾ ਕਹਿਣਗੇ ਕਿ ਉਹ ਟਰੰਪ ਦਾ ਸਨਮਾਨ ਕਰਦੇ ਹਨ, ਉਨਾ ਹੀ ਉਸ ਲਈ ਚੰਗਾ ਹੋਵੇਗਾ। ਤਕਰੀਬਨ 6 ਮਹੀਨੇ ਪਹਿਲਾਂ ਇਸ ਦੌੜ ’ਚ ਸ਼ਾਮਲ ਹੋਣ ਤੋਂ ਬਾਅਦ ਰਾਮਾਸਵਾਮੀ ਘੱਟ ਪਛਾਣੇ ਜਾਣ ਵਾਲੇ ਨੇਤਾ ਹੋਣ ਦੇ ਬਾਵਜੂਦ ਰਿਪਬਲਿਕਨ ਪ੍ਰਾਇਮਰੀ ਚੋਣਾਂ ’ਚ ਤੀਜੇ ਸਥਾਨ ’ਤੇ ਪਹੁੰਚ ਗਏ ਹਨ। ਵੋਟਰਾਂ ਦੀ ਦਿਲਚਸਪੀ ਰਾਮਾਸਵਾਮੀ ਪ੍ਰਤੀ ਵਧ ਰਹੀ ਹੈ ਪਰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਜੇ ਵੀ ਬਹੁਤ ਰੂੜੀਵਾਦੀਆਂ ਦੇ ਪਸੰਦੀਦਾ ਨੇਤਾ ਬਣੇ ਹੋਏ ਹਨ। ਆਓਵਾ ਦੇ ਵੇਲ ’ਚ ਇੱਕ ਕੈਵਰਨਸ ਵੈਲਡਿੰਗ ਕੰਪਨੀ ਦੇ ਵਰਕਸ਼ੈੱਡ ’ਚ ਆਯੋਜਿਤ ‘ਟਾਊਨ ਹਾਲ’ ਪ੍ਰੋਗਰਾਮ ਤੋਂ ਬਾਅਦ ਰਾਮਾਸਵਾਮੀ ਨੇ ਕਿਹਾ, ਬਹਿਸ ਮਹੱਤਵਪੂਰਨ ਹੋਵੇਗੀ ਪਰ ਮੈਨੂੰ ਲੱਗਦਾ ਹੈ ਕਿ ਅਸੀਂ ਜਿਸ ਰਾਹ ’ਤੇ ਚੱਲ ਰਹੇ ਹਾਂ, ਉਸੇ ’ਤੇ ਚਲਦੇ ਰਹਾਂਗੇ।