Home » ਰੂਸ ਖਿਲਾਫ਼ ਯੂਕ੍ਰੇਨ ਲਈ ਜੰਗ ਦੇ ਮੈਦਾਨ ’ਚ ਲੜ ਰਹੇ 3 ਭਾਰਤੀ ਵਿਦਿਆਰਥੀ…
Home Page News India World World News

ਰੂਸ ਖਿਲਾਫ਼ ਯੂਕ੍ਰੇਨ ਲਈ ਜੰਗ ਦੇ ਮੈਦਾਨ ’ਚ ਲੜ ਰਹੇ 3 ਭਾਰਤੀ ਵਿਦਿਆਰਥੀ…

Spread the news

ਜ਼ਿੰਦਗੀ ਵੀ ਬਹੁਤ ਅਜੀਬ ਹੈ। ਪਤਾ ਨਹੀਂ ਕਦੋਂ ਉਹ ਕਿਸੇ ਦੇ ਹੱਥੋਂ ਕਿਤਾਬ ਖੋਹ ਕੇ ਉਸ ਦੇ ਹੱਥ ’ਚ ਬੰਦੂਕ ਫੜਾ ਦਿੰਦੀ ਹੈ। ਇਨ੍ਹੀਂ ਦਿਨੀਂ 3 ਭਾਰਤੀ ਮੂਲ ਦੇ ਨੌਜਵਾਨਾਂ ਦੀ ਵੀ ਇਹੀ ਹਾਲਤ ਹੈ। ਉਹ ਪੜ੍ਹਾਈ ਲਈ ਵਿਦੇਸ਼ੀ ਧਰਤੀ (ਯੂਕ੍ਰੇਨ) ਗਏ ਸੀ ਪਰ ਹੁਣ ਫ਼ੌਜੀ ਵਜੋਂ ਰੂਸ ਖਿਲਾਫ਼ ਹਥਿਆਰਾਂ ਨਾਲ ਖੜ੍ਹੇ ਹਨ। ਤੁਹਾਨੂੰ ਦੱਸ ਦੇਈਏ ਕਿ ਵਲਾਦੀਮੀਰ ਪੁਤਿਨ ਦੀ ਫੌਜ ਦੇ ਖਿਲਾਫ਼ ਖੜ੍ਹੇ ਹੋਏ ਯੂਕ੍ਰੇਨ ਦੇ ਫੌਜੀਆਂ ’ਚ ਸ਼ਾਮਲ 3 ਭਾਰਤੀ ਨੌਜਵਾਨ ਰੂਸ ਦੇ ਕਬਜ਼ੇ ਵਾਲੇ ਬਖਮੁਤ ਦੇ ਆਲੇ-ਦੁਆਲੇ ਕਿਸੇ ਮੋਰਚੇ ’ਤੇ ਤਾਇਨਾਤ ਹਨ। ਇਨ੍ਹਾਂ ’ਚੋਂ ਇਕ ਮੱਧ ਪ੍ਰਦੇਸ਼ ਅਤੇ ਦੂਜਾ ਹਰਿਆਣਾ ਦਾ ਹੈ। ‘ਦਿ ਵੀਕ’ ਨਾਲ ਇਕ ਇੰਟਰਵਿਊ ਦੌਰਾਨ ਮੱਧ ਪ੍ਰਦੇਸ਼ ਦੇ ਯੂਕ੍ਰੇਨੀ ਸਿਪਾਹੀ ਐਂਡਰੀ (ਚਿਹਰਾ ਢਕਿਆ ਹੋਇਆ) ਨੇ ਕਿਹਾ ਕਿ ਉਹ 2022 ਵਿਚ ਯੂਕ੍ਰੇਨੀ ਫੌਜ ਵਿਚ ਭਰਤੀ ਹੋਏ ਸੀ। (ਹਰਿਆਣਾ ਮੂਲ ਦੇ ਉਸ ਦੇ ਇਕ ਸਾਥੀ ਨਵੀਨ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ’ਤੇ) ਦੋਵੇਂ ਯੂਕ੍ਰੇਨ ਗਏ ਸਨ। ਬਾਅਦ ਵਿਚ ਉਨ੍ਹਾਂ ਨੇ ਯੂਕ੍ਰੇਨੀ ਔਰਤਾਂ ਨਾਲ ਵਿਆਹ ਕਰਵਾ ਲਿਆ ਅਤੇ ਜਨਵਰੀ 2023 ਵਿਚ ਫ਼ੌਜ ’ਚ ਭਰਤੀ ਹੋ ਗਏ।