Home » ਆਕਲੈਂਡ ਪੁਲਿਸ ਨੇ 12 ਸਾਲਾ ਲੜਕੀ ਦੀ ਭਾਲ ਲਈ ਭਾਈਚਾਰੇ ਨੂੰ ਕੀਤੀ ਅਪੀਲ…
Home Page News New Zealand Local News NewZealand

ਆਕਲੈਂਡ ਪੁਲਿਸ ਨੇ 12 ਸਾਲਾ ਲੜਕੀ ਦੀ ਭਾਲ ਲਈ ਭਾਈਚਾਰੇ ਨੂੰ ਕੀਤੀ ਅਪੀਲ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਪੁਲਿਸ ਨੇ ਆਕਲੈਂਡ ਦੀ 12 ਸਾਲਾ ਲੜਕੀ ਮਾਰੀਆ ਮਇਨੋ ਨੂੰ ਲੱਭਣ ਲਈ ਭਾਈਚਾਰੇ ਨੂੰ ਮਦਦ ਦੀ ਅਪੀਲ ਕੀਤੀ ਹੈ।ਪੁਲਿਸ ਨੇ ਦੱਸਿਆ ਕਿ ਮਾਰੀਆ ਨੂੰ ਆਖਰੀ ਵਾਰ ਸ਼ੁੱਕਰਵਾਰ 11 ਅਗਸਤ ਨੂੰ ਬਕਲੈਂਡਸ ਬੀਚ ਦੇ ਮੌਗਮ ਡਰਾਈਵ ‘ਤੇ ਆਪਣੇ ਘਰ ਨਜ਼ਦੀਕ ਵੇਖਿਆ ਗਿਆ ਸੀ।ਪੁਲਿਸ ਦਾ ਮੰਨਣਾ ਹੈ ਕਿ ਮਾਰੀਆ ਦੇ ਵੈਸਟ ਆਕਲੈਂਡ ਜਾਂ ਆਕਲੈਂਡ ਸੀਬੀਡੀ ਖੇਤਰਾਂ ਵਿੱਚ ਆਪਣੇ ਪੁਰਾਣੇ ਬੁਆਏਫ੍ਰੈਂਡ ਨਾਲ ਹੋਣ ਦੀ ਸੰਭਾਵਨਾ ਹੈ।
ਮਾਰੀਆ ਦੇ ਪਰਿਵਾਰ ਅਤੇ ਪੁਲਿਸ ਨੂੰ ਉਸਦੀ ਭਲਾਈ ਲਈ ਚਿੰਤਾ ਹੈ।ਪੁਲਿਸ ਨੇ ਕਿਹਾ ਹੈ ਜੇ ਕਿਸੇ ਵੀ ਵਿਅਕਤੀ ਨੂੰ ਉਸ ਦੇ ਠਿਕਾਣੇ ਬਾਰੇ ਜਾ ਕੋਈ ਹੋਰ ਜਾਣਕਾਰੀ ਹੋਵੇ ਤਾਂ ਉਹ ਫਾਈਲ ਨੰਬਰ: 230812/5064 ਦੇ ਹਵਾਲੇ ਨਾਲ 105 ‘ਤੇ ਪੁਲਿਸ ਨਾਲ ਸੰਪਰਕ ਕਰੇ।