Home » ਇੱਕ ਸਾਲ ਪਹਿਲਾ ਕੈਨੇਡਾ ਗਈ ਜਸਮੀਨ ਕੌਰ ਦੀ ਸੜਕ ਹਾਦਸੇ ‘ਚ ਦਰ.ਦਨਾਕ ਮੌ.ਤ…
Home Page News India India News World

ਇੱਕ ਸਾਲ ਪਹਿਲਾ ਕੈਨੇਡਾ ਗਈ ਜਸਮੀਨ ਕੌਰ ਦੀ ਸੜਕ ਹਾਦਸੇ ‘ਚ ਦਰ.ਦਨਾਕ ਮੌ.ਤ…

Spread the news


ਕੈਨੇਡਾ ਤੋੰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਆਪਣੀ ਉਚੇਰੀ ਪੜ੍ਹਾਈ ਇੱਕ ਸਾਲ ਪਹਿਲਾਂ ਕੈਨੇਡਾ ਗਈ 21 ਸਾਲਾ ਜਸਮੀਨ ਕੌਰ ਦੀ ਕੈਨੇਡਾ ਦੇ ਬਰੈਪਟਨ ਸ਼ਹਿਰ ‘ਚ ਇੱਕ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ ਹੈ।ਜਸਮੀਨ ਕੌਰ ਬਠਿੰਡਾ ਦੇ ਪਿੰਡ ਜਲਾਲ ਤੋਂ ਸੀ। ਮ੍ਰਿਤਕ ਕੁੜੀ 25 ਅਗਸਤ 2022 ਨੂੰ ਪੜਾਈ ਕਰਨ ਲਈ ਕੈਨੇਡਾ ਗਈ ਸੀ। ਪਰਿਵਾਰ ਅਨੁਸਾਰ ਮ੍ਰਿਤਕ ਜਸਮੀਨ ਕੌਰ ਕੈਨੇਡਾ ‘ਚ ਸ਼ਾਮ ਵਕਤ ਆਪਣੇ ਘਰ ਵਾਪਿਸ ਪਰਤਦੇ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਗੰਭੀਰ ਰੂਪ ਵਿਚ ਜ਼ਖ਼ਮੀ ਜਸਮੀਨ ਕੌਰ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿਖੇ ਲਿਜਾਇਆ ਗਿਆ, ਪਰੰਤੂ ਸੱਟਾਂ ਗੰਭੀਰ ਹੋਣ ਕਾਰਨ ਉਸਦੀ ਮੌਤ ਹੋ ਗਈ। ਜਸਮੀਨ ਕੌਰ ਦੀ ਮੌਤ ਨੂੰ ਲੈ ਕੇ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।