Home » ਜਵਾਈ ਹੀ ਨਿਕਲਿਆਂ ਸੱਸ ਤੇ ਪਤਨੀ ਦਾ ਕਾਤਲ…
Home Page News India India News

ਜਵਾਈ ਹੀ ਨਿਕਲਿਆਂ ਸੱਸ ਤੇ ਪਤਨੀ ਦਾ ਕਾਤਲ…

Spread the news

ਬਰਨਾਲਾ ਦੇ ਪਿੰਡ ਸੇਖਾ ਵਿੱਚ ਵਾਪਰੇ ਦੋਹਰੇ ਕਤਲ ਕਾਂਡ ਦਾ ਮਾਮਲਾ ਘਰ ਜਵਾਈ ਤੇ ਦਰਜ ਕੀਤਾ ਗਿਆ ਹੈ। ਰਾਜਦੀਪ ਸਿੰਘ ਤੇ ਹੀ ਆਪਣੀ ਪਤਨੀ ਪਰਮਜੀਤ ਕੌਰ ਤੇ ਸੱਸ ਹਰਬੰਸ ਕੌਰ ਦਾ ਕਤਲ ਦੇ ਇਲਜਾਮ ਲੱਗੇ ਹਨ ਜਿਸ ਅਨੁਸਾਰ ਉਹ ਆਪਣੀ ਪਤਨੀ ਦੇ ਨਾਂ ’ਤੇ ਚੱਲ ਰਹੀ 5 ਏਕੜ ਜ਼ਮੀਨ ਚਾਹੁੰਦਾ ਸੀ। ਥਾਣਾ ਸਦਰ ਦੇ ਐਸਐਚਓ ਨੇ ਦੱਸਿਆ ਕਿ ਜਸਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਹਰਬੰਸ ਕੌਰ ਤੇ ਪਰਮਜੀਤ ਕੌਰ ਦੇ ਕਤਲ ਦਾ ਮਾਮਲਾ ਦਰਜ ਕੀਤਾ ਸੀ। ਹੁਣ ਉਸ ਦੇ ਬਿਆਨਾਂ ਦੇ ਆਧਾਰ ’ਤੇ ਹੀ ਮੁਲਜ਼ਮ ਰਾਜਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜਸਵਿੰਦਰ ਸਿੰਘ ਨੇ ਦੱਸਿਆ ਕਿ ਰਾਜਦੀਪ ਸਿੰਘ ਉਸ ਦੀ ਚਾਚੀ ਹਰਬੰਸ ਕੌਰ ਤੇ ਚਾਚੀ ਦੀ ਲੜਕੀ ਪਰਮਜੀਤ ਕੌਰ ਨਾਲ ਰਹਿੰਦਾ ਸੀ। ਪਰਮਜੀਤ ਕੌਰ ਦਾ ਵਿਆਹ ਕੁਝ ਸਾਲ ਪਹਿਲਾਂ ਮੁਲਜ਼ਮ ਰਾਜਦੀਪ ਸਿੰਘ ਨਾਲ ਹੋਇਆ ਸੀ। ਪਰਮਜੀਤ ਦੇ ਨਾਂ ‘ਤੇ 5 ਏਕੜ ਜ਼ਮੀਨ ਸੀ, ਜਿਸ ਨੂੰ ਉਹ ਹੜੱਪ ਕੇ ਵੇਚਣਾ ਚਾਹੁੰਦਾ ਸੀ। ਜਸਵਿੰਦਰ ਅਨੁਸਾਰ ਇਸ ਗੱਲ ਨੂੰ ਲੈ ਕੇ ਅਕਸਰ ਲੜਾਈ ਹੁੰਦੀ ਰਹਿੰਦੀ ਸੀ। ਉਹ ਨਸ਼ਾ ਕਰਕੇ ਦੋਵੇਂ ਮਾਂ-ਧੀ ਦੀ ਕੁੱਟਮਾਰ ਕਰਦਾ ਸੀ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਉਹ ਖੁਦ ਵੀ ਜ਼ਖਮੀ ਹੈ, ਇਸ ਲਈ ਪੁਲਿਸ ਜਾਂਚ ਜਾਰੀ ਹੈ।