Home » ਆਕਲੈਂਡ ਦੇ ਉੱਤਰੀ-ਪੱਛਮੀ ਮੋਟਰਵੇਅ ‘ਤੇ ਕਈ ਵਾਹਨਾਂ ਵਿਚਕਾਰ ਹੋਇਆ ਹਾਦਸਾ…
Home Page News New Zealand Local News NewZealand

ਆਕਲੈਂਡ ਦੇ ਉੱਤਰੀ-ਪੱਛਮੀ ਮੋਟਰਵੇਅ ‘ਤੇ ਕਈ ਵਾਹਨਾਂ ਵਿਚਕਾਰ ਹੋਇਆ ਹਾਦਸਾ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਆਕਲੈਂਡ ਦੇ ਉੱਤਰੀ-ਪੱਛਮੀ ਮੋਟਰਵੇਅ ‘ਤੇ ਹੈਂਡਰਸਨ ਨਜ਼ਦੀਕ ਵਾਪਰੇ ਇੱਕ ਵੱਡੇ ਹਾਦਸੇ ਕਾਰਨ ਮੌਕੇ ‘ਤੇ ਐਮਰਜੈਂਸੀ ਸੇਵਾਵਾਂ ਪਹੁੰਚੀਆਂ ਹਨ।ਦੱਸਿਆ ਜਾ ਰਿਹਾ ਹੈ ਕਿ ਹਾਦਸਾ ਕਈ ਵਾਹਨਾਂ ਵਿਚਕਾਰ ਹੋਇਆ ਹੈ ਅਤੇ ਦੋ ਕਾਰਾਂ ਵਿੱਚ ਕੁੱਝ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ।Waka Kotahi NZTA ਨੇ ਕਿਹਾ ਕਿ ਇਹ ਹਾਦਸਾ ਲਿੰਕਨ ਅਤੇ Te Atatu Rd ਆਫ-ਰੈਂਪ ਦੇ ਵਿਚਕਾਰ ਹੋਇਆ ਹੈ।ਲੋਕਾਂ ਦੇ ਕੰਮ ਕਾਰ ਤੋ ਅਤੇ ਸ਼ੁਕਰਵਾਰ ਹੋਣ ਕਾਰਨ ਮੋਟਰਵੇਅ ਤੇ ਭਾਰੀ ਜਾਮ ਵੇਖਣ ਨੂੰ ਮਿਲ ਰਿਹਾ ਹੈ।ਹਾਦਸੇ ਸਬੰਧੀ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।