ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) -ਬੀਤੇ ਦਿਨੀਂ ਆਕਲੈਂਡ ਦੀ ਕੁਈਨ ਸਟਰੀਟ ‘ਤੇ ਵਾਪਰੀ ਗੋਲੀਬਾਰੀ ਦੀ ਘਟਨਾ ਦੇ ਮਾਮਲੇ ਸਬੰਧੀ ਪੁਲਿਸ ਨੇ ਤਾਇਰੀ ਬੂਨ ਹੈਰਿਸ ਨਾਮ ਦੀ ਮਹਿਲਾ ਦੀ ਭਾਲ ਲਈ ਆਮ ਲੋਕਾਂ ਨੂੰ ਮੱਦਦ ਦੀ ਅਪੀਲ ਕੀਤੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਦੋਸ਼ੀ ਨੌਜਵਾਨ ਦੀ ਸਹਾਇਕ ਵਜੋਂ ਕੰਮ ਕਰ ਰਹੀ ਹੈ ਤੇ ਉਸ ਨੂੰ ਭਜਾਉਣ ਅਤੇ ਪੁਲਿਸ ਤੋਂ ਬਚਾਉਣ ਵਿੱਚ ਲਗਾਤਾਰ ਮੱਦਦ ਕਰ ਰਹੀ ਹੈ ਅਤੇ ਪੁਲਿਸ ਦਾ ਮੰਨਣਾ ਹੈ ਕਿ ਇਹ ਦੋਸ਼ੀ ਨੌਜਵਾਨ ਦੇ ਨਾਲ ਹੀ ਹੋ ਸਕਦੀ ਹੈ ਅਤੇ ਜੇ ਕਿਸੇ ਨੂੰ ਇਸ ਬਾਰੇ ਜਾਣਕਾਰੀ ਹੋਏ ਤਾਂ 105 ਨੰਬਰ ‘ਤੇ ਕਾਲ ਕਰਕੇ 230804/3399 ਇਸ ਕੇਸ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ।ਦੱਸ ਦਈਏ ਕਿ ਬੀਤੀ 4 ਅਗਸਤ ਨੂੰ ਆਕਲੈਂਡ ਸ਼ਹਿਰ ਦੀ ਕੁਈਨ ਸਟਰੀਟ ‘ਤੇ 2 ਜਣਿਆਂ ਨੂੰ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਸਨ, ਇਸ ਹਮਲੇ ਵਿੱਚ ਜਖਮੀਆਂ ਵਿੱਚੋਂ ਇੱਕ ਦੀ ਮੌਤ ਹਸਪਤਾਲ ਵਿੱਚ ਹੋ ਗਈ ਸੀ।
ਪੁਲਿਸ ਨੂੰ ਇਸ ਕਤਲ ਮਾਮਲੇ ਵਿੱਚ ਜਿੱਥੇ 24 ਸਾਲਾ ਦੇਰੁਸ਼ ਤਲਾਗੀ ਨਾਮ ਦੇ ਨੌਜਵਾਨ ਦੀ ਭਾਲ ਹੈ, ਉਸ ਦੇ ਨਾਲ ਹੀ ਹੁਣ ਪੁਲਿਸ ਤਾਇਰੀ ਬੂਨ ਹੈਰਿਸ ਨਾਮੀ ਮਹਿਲਾ ਦੀ ਵੀ ਭਾਲ ਕਰ ਰਹੀ ਹੈ।