Home » ਡੁਨੇਡਿਨ ‘ਚ ਹੋਏ ਭਿਆਨਕ ਹਾਦਸੇ ‘ਚ ਦੋ ਲੋਕਾਂ ਦੀ ਹੋਈ ਮੌਤ,ਕਈ ਹੋਰ ਜ਼ਖਮੀ…
Home Page News New Zealand Local News NewZealand

ਡੁਨੇਡਿਨ ‘ਚ ਹੋਏ ਭਿਆਨਕ ਹਾਦਸੇ ‘ਚ ਦੋ ਲੋਕਾਂ ਦੀ ਹੋਈ ਮੌਤ,ਕਈ ਹੋਰ ਜ਼ਖਮੀ…

Spread the news

ਆਕਲੈਂਡ (ਬਲਜਿੰਦਰ ਸਿੰਘ)ਬੀਤੇ ਕੱਲ ਦੱਖਣੀ ਡੁਨੇਡਿਨ ‘ਚ ਵਾਪਰੇ ਇੱਕ ਭਿਆਨਕ ਹਾਦਸੇ ਵਿੱਚ 2 ਜਣਿਆਂ ਦੇ ਮਾਰੇ ਜਾਣ, ਅਤੇ 4 ਜਣਿਆਂ ਦੇ ਗੰਭੀਰ ਜਖਮੀ ਹੋਣ ਜਾਣ ਦੀ ਮੰਦਭਾਗੀ ਖਬਰ ਹੈ।
ਹਾਦਸਾ ਕੱਲ੍ਹ ਦੁਪਹਿਰੇ 12.17 ਵਜੇ ਟਿਟਰੀ ਰੋਡ ਤੇ ਬੰਗਾਰਡਸ ਰੋਡ ਦੇ ਵਿਚਾਲੇ ਵਾਪਰਿਆ ਹੈ।ਹਾਦਸਾ 2 ਵੱਖੋ-ਵੱਖ ਵਾਹਨਾ ਵਿਚਾਲੇ ਆਹਮੋ-ਸਾਹਮਣੇ ਦੀ ਟੱਕਰ ਕਰਕੇ ਵਾਪਰਿਆ ਹੈ।ਮੌਕੇ ‘ਤੇ ਮੱਦਦ ਲਈ 2 ਹੈਲੀਕਾਪਟਰ, ਤਿੰਨ ਐਂਬੂਲੈਂਸ ਤੇ 2 ਰੈਪਿਡ ਰਿਸਪਾਂਸ ਵਹੀਕਲ ਪੁੱਜੇ।ਜਖਮੀਆਂ ਵਿੱਚੋਂ 2 ਜਣਿਆਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ।