Home » ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌਤ ,ਕਾਰ ਦੀ ਟਰਾਲੇ ਨਾਲ ਹੋਈ ਭਿਆਨਕ ਟੱਕਰ
Home Page News • India • India News • World

ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌਤ ,ਕਾਰ ਦੀ ਟਰਾਲੇ ਨਾਲ ਹੋਈ ਭਿਆਨਕ ਟੱਕਰ

Spread the news

ਕੈਨੇਡਾ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ,ਜਿਥੇ ਕਾਰ ਦੀ ਇੱਕ ਟਰਾਲੇ ਨਾਲ ਭਿਆਨਕ ਟੱਕਰ ਹੋ ਗਈ ਹੈ। ਟਰਾਲੇ ਨਾਲ ਟੱਕਰ ਦੇ ਬਾਅਦ ਕਾਰ ਨੂੰ ਅੱਗ ਲੱਗ ਗਈ ਤੇ ਕਾਰ ਬੁਰੀ ਤਰ੍ਹਾਂ ਸੜ ਗਈ ਤੇ ਪੰਜਾਬੀ ਨੌਜਵਾਨ ਵੀ ਕਾਰ ਵਿਚ ਜ਼ਿੰਦਾ ਸੜ ਗਿਆ ਹੈ। ਮ੍ਰਿਤਕ ਦੀ ਪਹਿਚਾਣ ਗੁਰਸ਼ਿੰਦਰ ਸਿੰਘ ਘੋਤੜਾ ਪੁੱਤਰ ਸੁਰਿੰਦਰ ਸਿੰਘ ਵਜੋਂ ਹੋਈ ਹੈ।ਗੁਰਿੰਦਰ ਸਿੰਘ ਹਲਕਾ ਭੁਲੱਥ ਦੇ ਕਸਬਾ ਬੇਗੋਵਾਲ ਕੋਲ ਭਦਾਸ ਪਿੰਡ ਦਾ ਹੈ। ਮ੍ਰਿਤਕ ਦੇ ਰਿਸ਼ਤੇਦਾਰ ਸਮਸ਼ੇਰ ਸਿੰਘ ਵਾਸੀ ਭਦਾਸ ਨੇ ਦੱਸਿਆ ਕਿ ਉਸਦੇ ਤਾਇਆ ਦਰਸ਼ਨ ਸਿੰਘ ਹਰਿਆਣਾ ਪੁਲਿਸ ਵਿਚ ਰਿਟਾਇਰਡ ਐੱਸਪੀ ਸਨ ਤੇ ਉਨ੍ਹਾਂ ਦਾ ਪੁੱਤਰ ਸੁਰਿੰਦਰ ਸਿੰਘ ਚੰਡੀਗੜ੍ਹ ਪੁਲਿਸ ਵਿਚ ਤਾਇਨਾਤ ਸੀ ,ਜੋ ਹੁਣ ਆਪਣੇ ਪਰਿਵਾਰ ਨਾਲ ਕੈਨੇਡਾ ਵਿਚ ਰਹਿ ਰਿਹਾ ਸੀ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਗੁਰਸ਼ਿੰਦਰ ਸਿੰਘ ਕੈਨੇਡਾ ਪੁਲਿਸ ਵਿਚ ਭਰਤੀ ਹੋਣ ਸਬੰਧੀ ਅਕੈਡਮੀ ਤੋਂ ਟ੍ਰੇਨਿੰਗ ਪੂਰੀ ਹੋਣ ਦੇ ਬਾਅਦ 23 ਅਗਸਤ ਨੂੰ ਘਰ ਤੋਂ ਆ ਰਿਹਾ ਸੀ ਤਾਂ ਰਸਤੇ ਵਿਚ ਇਕ ਟਰਾਲੇ ਨਾਲ ਟੱਕਰ ਦੇ ਬਾਅਦ ਉਸ ਦੀ ਕਾਰ ਨੂੰ ਅੱਗ ਲੱਗ ਗਈ ਤੇ ਗੁਰਸ਼ਿੰਦਰ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ।