Home » ਕ੍ਰਾਈਸਟਚਰਚ ‘ਚ ਅੱਜ ਸਵੇਰੇ ਹੋਏ ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ…
Home Page News New Zealand Local News NewZealand

ਕ੍ਰਾਈਸਟਚਰਚ ‘ਚ ਅੱਜ ਸਵੇਰੇ ਹੋਏ ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ…

Spread the news

ਆਕਲੈਂਡ (ਬਲਜਿੰਦਰ ਸਿੰਘ) ਕ੍ਰਾਈਸਟਚਰਚ ਦੇ ਲਿਨਵੁੱਡ ਵਿੱਚ ਅੱਜ ਸਵੇਰੇ ਈ-ਸਕੂਟਰ ਅਤੇ ਇੱਕ ਵਾਹਨ ਵਿਚਾਲੇ ਹੋਈ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 6.45 ਵਜੇ ਦੇ ਕਰੀਬ ਲਿਨਵੁੱਡ ਐਵੇਨਿਊ ਦੇ ਨਾਲ ਚੌਰਾਹੇ ‘ਤੇ ਹੋਏ ਹਾਦਸੇ ਬਾਰੇ ਸੂਚਨਾ ਮਿਲੀ ਸੀ।ਮੌਕੇ ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ ਨੇ ਦੱਸਿਆ ਕਿ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ।ਹਾਦਸੇ ਕਾਰਨ ਅੱਜ ਸਵੇਰੇ ਸੜਕ ਨੂੰ ਬੰਦ ਕੀਤਾ ਗਿਆ ਸੀ ਜੋ ਕਿ ਹੁਣ ਦੁਬਾਰਾ ਆਵਾਜਾਈ ਲਈ ਖੁੱਲ੍ਹ ਗਈ ਹੈ।