Home » PM ਮੋਦੀ ਦਾ ਚੀਨ ਤੇ ਪਾਕਿਸਤਾਨ ਨੂੰ ਜਵਾਬ – ਕਸ਼ਮੀਰ ਹੋਵੇ ਜਾਂ ਅਰੁਣਾਚਲ, ਦੇਸ਼ ‘ਚ ਕਿਤੇ ਵੀ ਕਰ ਸਕਦੇ ਹਾਂ ਮੀਟਿੰਗ…
Home Page News India India News World

PM ਮੋਦੀ ਦਾ ਚੀਨ ਤੇ ਪਾਕਿਸਤਾਨ ਨੂੰ ਜਵਾਬ – ਕਸ਼ਮੀਰ ਹੋਵੇ ਜਾਂ ਅਰੁਣਾਚਲ, ਦੇਸ਼ ‘ਚ ਕਿਤੇ ਵੀ ਕਰ ਸਕਦੇ ਹਾਂ ਮੀਟਿੰਗ…

Spread the news

ਭਾਰਤ ਜੀ-20 ਦੀ ਪ੍ਰਧਾਨਗੀ ਲਈ ਤਿਆਰ ਹੈ। ਭਾਰਤ ਜੋਅ ਬਾਇਡਨ ਸਮੇਤ ਦੁਨੀਆ ਦੇ ਕਈ ਪ੍ਰਮੁੱਖ ਸਿਆਸਤਦਾਨਾਂ ਦਾ ਸਵਾਗਤ ਕਰਨ ਲਈ ਤਿਆਰ ਹੈ। ਇਸ ਦੌਰਾਨ ਐਤਵਾਰ ਨੂੰ ਪੀਐੱਮ ਮੋਦੀ ਨੇ ਕਿਹਾ ਕਿ ਜੀ-20 ਦੀ ਬੈਠਕ ਦੇਸ਼ ਭਰ ‘ਚ ਆਯੋਜਿਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਆਮ ਗੱਲ ਹੈ ਕਿ ਦੇਸ਼ ਦੇ ਹਰ ਹਿੱਸੇ ਵਿੱਚ ਜੀ-20 ਮੀਟਿੰਗਾਂ ਹੋ ਰਹੀਆਂ ਹਨ। ਪਾਕਿਸਤਾਨ ਅਤੇ ਚੀਨ ਨੇ ਕਸ਼ਮੀਰ ਅਤੇ ਅਰੁਣਾਚਲ ਪ੍ਰਦੇਸ਼ ‘ਚ ਜੀ-20 ਬੈਠਕ ਆਯੋਜਿਤ ਕਰਨ ‘ਤੇ ਇਤਰਾਜ਼ ਜਤਾਇਆ ਹੈ। ਕੁਝ ਮਹੀਨੇ ਪਹਿਲਾਂ ਕਸ਼ਮੀਰ ‘ਚ ਜੀ-20 ਟੂਰਿਜ਼ਮ ਵਰਕਿੰਗ ਗਰੁੱਪ (ਟੀਡਬਲਿਊਜੀ) ਦੀ ਮੀਟਿੰਗ ਹੋਈ ਸੀ, ਜਿਸ ਨੂੰ ਲੈ ਕੇ ਪਾਕਿਸਤਾਨੀ ਮੀਡੀਆ ਨੇ ਕਾਫੀ ਰੌਲਾ ਪਾਇਆ ਸੀ।