Home » ਕੈਨੇਡਾ ’ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ…
Home Page News India India News World

ਕੈਨੇਡਾ ’ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ…

Spread the news

ਕੈਨੇਡਾ ‘ਚ ਪਿੰਡ ਕਕਰਾਲਾ ਭਾਈਕਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਹੈ।ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਸੁਰਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਗਿੱਲ ਪਿਛਲੇ ਸਾਲ ਕੈਨੇਡਾ ’ਚ ਪੜ੍ਹਾਈ ਕਰਨ ਗਿਆ ਸੀ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੈਨੇਡਾ ਤੋਂ ਇਕ ਪੰਜਾਬੀ ਪੁਲਿਸ ਮੁਲਾਜ਼ਮ ਨੇ ਫੋਨ ਕਰਕੇ ਇਹ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਪਰ ਗੱਲ ਨਾ ਹੋਣ ਕਰ ਕੇ ਕੈਨੇਡਾ ਦੇ ਪੁਲਿਸ ਮੁਲਾਜ਼ਮ ਨੇ ਪਰਿਵਾਰ ਨਾਲ ਜਾਣਕਾਰੀ ਸਾਂਝੀ ਨਹੀ ਕੀਤੀ ਪਰ ਬਾਅਦ ’ਚ ਉਸ ਨੇ ਸੁਰਿੰਦਰ ਸਿੰਘ ਨਾਲ ਰਹਿੰਦੇ ਪਿੰਡ ਦੇ ਹੀ ਦੂਸਰੇ ਨੌਜਵਾਨ ਦੇ ਘਰ ਫੋਨ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ। ਪਿੰਡ ਦੇ ਉਸ ਦੂਸਰੇ ਪਰਿਵਾਰ ਦੇ ਮੈਂਬਰ ਨੇ ਸੁਰਿੰਦਰ ਸਿੰਘ ਦੇ ਘਰ ਉਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਬਾਰੇ ਦੱਸਿਆ। ਸੁਰਿੰਦਰ ਬਰੈਂਪਟਨ ਸ਼ਹਿਰ ’ਚ ਰਹਿੰਦਾ ਸੀ ਤੇ ਪਿਛਲੀ ਰਾਤ ਹੀ ਪੁਰਾਣੀ ਜਗ੍ਹਾ ਤੋਂ ਬਦਲ ਕੇ ਨਵੇਂ ਘਰ ’ਚ ਗਿਆ ਸੀ ਤੇ ਜਿੱਥੇ ਪਹਿਲੀ ਹੀ ਰਾਤ ਹੀ ਉਸ ਦੀ ਮੌਤ ਹੋ ਗਈ।