Home » ਪਾਮਰਸਟਨ ਨੌਰਥ ਨਜ਼ਦੀਕ ਹੋਏ ਭਿਆਨਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ…
Home Page News New Zealand Local News NewZealand

ਪਾਮਰਸਟਨ ਨੌਰਥ ਨਜ਼ਦੀਕ ਹੋਏ ਭਿਆਨਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ…

Spread the news

ਆਕਲੈਂਡ (ਬਲਜਿੰਦਰ ਸਿੰਘ) ਪਾਮਰਸਟਨ ਨੌਰਥ ਦੇ ਦੱਖਣ ਵਿੱਚ ਸ਼ੈਨਨ ਕਸਬੇ ਦੇ ਨੇੜੇ ਇੱਕ ਕਾਰ ਅਤੇ ਫੋਂਟੇਰਾ ਦੇ ਦੁੱਧ ਵਾਲੇ ਟੈਂਕਰ ਦਰਮਿਆਨ ਹੋਏ ਭਿਆਨਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਉਨ੍ਹਾਂ ਨੂੰ ਕੱਲ੍ਹ ਸ਼ਾਮ 3.15 ਵਜੇ ਦੇ ਕਰੀਬ ਮਿਲੀ ਸੀ।ਰਾਤ ਕਰੀਬ 8.45 ਵਜੇ, ਪੁਲਿਸ ਨੇ ਪੁਸ਼ਟੀ ਕੀਤੀ ਕਿ ਸਟੇਟ ਹਾਈਵੇਅ 57 ਅਤੇ ਕਾਰਾ ਰੋਡ ਦੇ ਚੌਰਾਹੇ ‘ਤੇ ਹੋਏ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ।
ਹਾਦਸੇ ਵਾਲੀ ਥਾਂ ਤੋਂ ਲਗਭਗ 1 ਕਿਲੋਮੀਟਰ ਦੀ ਦੂਰੀ ‘ਤੇ ਰਹਿਣ ਵਾਲੇ ਇਕ ਨਿਵਾਸੀ ਨੇ ਦੱਸਿਆ ਕਿ ਉਸ ਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਅਤੇ ਇਕ ਕਾਰ ਨੂੰ ਅੱਗ ਲੱਗ ਗਈ।