Home » ਆਕਲੈਂਡ ਸਕਾਈਸਿਟੀ ਕੈਸੀਨੋ ‘ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੂੰ ਪੁਲਿਸ ਨੇ ਕੀਤਾ ਕਾਬੂ…
Home Page News New Zealand Local News NewZealand

ਆਕਲੈਂਡ ਸਕਾਈਸਿਟੀ ਕੈਸੀਨੋ ‘ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੂੰ ਪੁਲਿਸ ਨੇ ਕੀਤਾ ਕਾਬੂ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) -ਬੀਤੇ ਦਿਨੀਂ ਆਕਲੈਂਡ ਸਕਾਈਸਿਟੀ ਨੂੰ ਕਥਿਤ ਤੌਰ ‘ਤੇ ਲੁੱਟ ਦੇ ਮਾਮਲੇ ਵਿੱਚ ਲੋੜੀਂਦੇ ਵਿਅਕਤੀ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।ਇਹ ਵਿਅਕਤੀ ਕਥਿਤ ਤੌਰ ‘ਤੇ ਸ਼ੁੱਕਰਵਾਰ ਨੂੰ ਦੁਪਹਿਰ 12:30 ਵਜੇ ਵਿਕਟੋਰੀਆ ਸਟ੍ਰੀਟ ‘ਤੇ ਕੈਸੀਨੋ ਵਿਚ ਦਾਖਲ ਹੋਇਆ,ਵਾਰਦਾਤ ਦੇ ਮੌਕੇ ਉਸ ਕੋਲ ਬੰਦੂਕ ਦੱਸੀ ਜਾ ਰਹੀ ਹੈ ਜੋ ਜੋ ਮੌਕੇ ਤੋ ਨਕਦੀ ਲੈ ਕੇ ਪੈਦਲ ਭੱਜਣ ਗਿਆ ਸੀ।ਤਾਜਾਂ ਜਾਣਕਾਰੀ ‘ਚ ਦੱਸਿਆ ਗਿਆ ਹੈ ਕਿ ਕਾਉਂਟੀਜ਼ ਮੈਨੂਕਾਉ ‘ਚ ਇਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।ਇਸ 56 ਸਾਲਾ ਵਿਅਕਤੀ ‘ਤੇ ਭਿਆਨਕ ਲੁੱਟ ਦਾ ਦੋਸ਼ ਲਗਾਇਆ ਗਿਆ ਹੈ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।Det Snr Srg ਆਰਮਸਟ੍ਰਾਂਗ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਉਸ ਵਿਅਕਤੀ ਕੋਲ ਉਸ ਸਮੇਂ ਬੰਦੂਕ ਸੀ।