Home » ਫੌਕਸਟਨ ‘ਚ ਅੱਜ ਸਵੇਰੇ ਘਰ ਨੂੰ ਲੱਗੀ ਅੱਗ,ਇੱਕ ਵਿਅਕਤੀ ਦੀ ਹੋਈ ਮੌਤ…
Home Page News • New Zealand Local News • NewZealand

ਫੌਕਸਟਨ ‘ਚ ਅੱਜ ਸਵੇਰੇ ਘਰ ਨੂੰ ਲੱਗੀ ਅੱਗ,ਇੱਕ ਵਿਅਕਤੀ ਦੀ ਹੋਈ ਮੌਤ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਫੌਕਸਟਨ ਦੇ ਮਾਨਵਾਤੂ-ਵਾਂਗਾਨੁਈ ਕਸਬੇ ਵਿੱਚ ਅੱਜ ਸਵੇਰੇ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।ਐਮਰਜੈਂਸੀ ਸੇਵਾਵਾਂ ਨੂੰ ਰੀਵ ਸਟ੍ਰੀਟ ‘ਤੇ ਸਵੇਰੇ 4.30 ਵਜੇ ਦੇ ਕਰੀਬ ਘਟਨਾ ਬਾਰੇ ਸੂਚਿਤ ਕੀਤਾ ਗਿਆ ਸੀ।ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਮੌਕੇ ‘ਤੇ ਪਹੁੰਚਣ ਸਮੇ ਇੱਕ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਸੀ ਜਿਸ ਦੀ ਥੋੜ੍ਹੀ ਦੇਰ ਬਾਅਦ ਮੌਕੇ ਤੇ ਹੀ ਮੌਤ ਹੋ ਗਈ।ਘਟਨਾਂ ਸਬੰਧੀ ਅਗਲੇਰੀ ਜਾਂਚ ਚੱਲ ਰਹੀ ਹੈ।