Home » ਸਿੰਗਾਪੁਰ ‘ਚ ਮਿਲਿਆ ਦੂਜੇ ਵਿਸ਼ਵ ਯੁੱਧ ਦਾ 100 ਕਿਲੋ ਦਾ ਬੰਬ, ਫਟ ਜਾਂਦਾ ਤਾਂ ਜਾ ਸਕਦੀ ਸੀ ਕਈ ਲੋਕਾਂ ਦੀ ਜਾਨ…
Home Page News World World News

ਸਿੰਗਾਪੁਰ ‘ਚ ਮਿਲਿਆ ਦੂਜੇ ਵਿਸ਼ਵ ਯੁੱਧ ਦਾ 100 ਕਿਲੋ ਦਾ ਬੰਬ, ਫਟ ਜਾਂਦਾ ਤਾਂ ਜਾ ਸਕਦੀ ਸੀ ਕਈ ਲੋਕਾਂ ਦੀ ਜਾਨ…

Spread the news

ਸਿੰਗਾਪੁਰ ਵਿੱਚ ਬੰਬ ਨਕਾਰਾ ਮਾਹਿਰਾਂ ਨੇ ਦੂਜੇ ਵਿਸ਼ਵ ਯੁੱਧ ਦੇ 100 ਕਿੱਲੋ ਦੇ ਬੰਬ ਨੂੰ ਸਫਲਤਾਪੂਰਵਕ ਨਸ਼ਟ ਕਰ ਦਿੱਤਾ ਹੈ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਬੰਬ ਨਕਾਰਾ ਟੀਮ ਵੱਲੋਂ ਬੰਬ ਨੂੰ ਨਸ਼ਟ ਕਰਨ ਤੋਂ ਪਹਿਲਾਂ ਕਰੀਬ ਚਾਰ ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ। ਇਸ ਤੋਂ ਬਾਅਦ ਉਸ ਨੇ 100 ਕਿੱਲੋ ਭਾਰ ਵਾਲੇ ਬੰਬ ਨੂੰ ਸਫਲਤਾਪੂਰਵਕ ਡਿਫਿਊਜ਼ ਕਰ ਦਿੱਤਾ।
ਸਿੰਗਾਪੁਰ ਦੀ ਫ਼ੌਜ ਨੇ ਬੰਬ ਨੂੰ ਨਕਾਰਾ ਕੀਤੇ ਜਾਣ ਦਾ ਵੀਡੀਓ ਵੀ ਸਾਂਝਾ ਕੀਤਾ ਹੈ। ਵੀਡੀਓ ਵਿੱਚ ਬੰਬ ਨੂੰ ਨਕਾਰਾ ਕਰਨ ਦੇ ਸਮੇਂ ਨੂੰ ਦਿਖਾਇਆ ਗਿਆ ਹੈ। ਇਹ ਧਮਾਕਾ ਦੂਰ ਤੱਕ ਦਿਖਾਈ ਦੇ ਰਿਹਾ ਸੀ। 100 ਕਿੱਲੋਗ੍ਰਾਮ ਵਜ਼ਨ ਵਾਲਾ, ਇਹ ਸਿੰਗਾਪੁਰ ਸ਼ਹਿਰ ਵਿੱਚ ਲੱਭੇ ਗਏ ਸਭ ਤੋਂ ਵੱਡੇ ਜੰਗੀ ਬੰਬਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਪੁਲਿਸ ਮੁਤਾਬਕ ਇਹ ਬੰਬ ਪਿਛਲੇ ਹਫ਼ਤੇ ਹੀ ਇੱਕ ਉਸਾਰੀ ਵਾਲੀ ਥਾਂ ਤੋਂ ਮਿਲਿਆ ਸੀ। ਇਸ ਬੰਬ ਦਾ ਭਾਰ 100 ਕਿੱਲੋ ਸੀ। ਹਾਲਾਂਕਿ ਇਸ ਬੰਬ ਨੂੰ ਲੈ ਕੇ ਕੋਈ ਜੋਖ਼ਮ ਨਹੀਂ ਲਿਆ ਜਾ ਸਕਦਾ ਸੀ। ਇਸ ਲਈ ਉਸਾਰੀ ਵਾਲੀ ਥਾਂ ‘ਤੇ ਹੀ ਇਸ ਨੂੰ ਨਕਾਰਾ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਫ਼ੌਜ ਦੀ ਮਦਦ ਨਾਲ ਬੰਬ ਨੂੰ ਨਕਾਰਾ ਕਰ ਦਿੱਤਾ ਗਿਆ।
ਸਥਾਨਕ ਅਖਬਾਰ ‘ਦ ਸਟਰੇਟਸ ਟਾਈਮਜ਼’ ਮੁਤਾਬਕ 2016 ‘ਚ 100 ਕਿੱਲੋ ਦਾ ਬੰਬ ਵੀ ਮਿਲਿਆ ਸੀ, ਜੋ ਦੂਜੇ ਵਿਸ਼ਵ ਯੁੱਧ ਦੇ ਦੌਰ ਦਾ ਸੀ। ਹਾਲਾਂਕਿ, ਉਹ ਵੀ ਬਾਅਦ ਵਿੱਚ ਨਸ਼ਟ ਹੋ ਗਿਆ। ਤੁਹਾਨੂੰ ਦੱਸ ਦੇਈਏ ਕਿ ਦੂਜੇ ਵਿਸ਼ਵ ਯੁੱਧ ਦੌਰਾਨ 1942 ਤੋਂ 1945 ਤੱਕ ਸਿੰਗਾਪੁਰ ‘ਤੇ ਜਾਪਾਨੀਆਂ ਦਾ ਕਬਜ਼ਾ ਰਿਹਾ ਸੀ।