ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ‘ਚ ਅੱਜ ਤੜਕੇ ਸਵੇਰੇ ਇੱਕ ਕਾਰ ਬੇਕਾਬੂ ਹੋ ਇੱਕ ਬੱਸ ਸਟਾਪ ਨਾਲ ਜਾ ਟਕਰਾਈ।
ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 4:30 ਵਜੇ ਐਪਸਮ ਦੇ ਪਾਹ ਰੋਡ ‘ਤੇ ਬੁਲਾਇਆ ਗਿਆ ਜਿੱਥੇ ਕਿ ਇੱਕ ਕਾਲੇ ਰੰਗ ਦੀ SUV ਬੱਸ ਸਟਾਪ ਨਾਲ ਟਕਰਾ ਗਈ।ਇਸ ਹਾਦਸੇ ਵਿੱਚ ਕਾਰ ਡਰਾਇਵਰ ਨੂੰ ਮੱਧਮ ਸੱਟਾਂ ਲੱਗੀਆਂ ਜਿਸ ਦਾ ਕਿ ਮੌਕੇ ਤੇ ਪਹੁੰਚੀ ਐਂਬੂਲੈਂਸ ਦੀ ਟੀਮ ਵੱਲੋਂ ਮੁਢਲੀ ਸਹਾਇਤਾ ਦੇ ਇਲਾਜ ਕੀਤਾ ਗਿਆ।ਦੱਸਿਆ ਜਾ ਰਿਹਾ ਕਿ ਇਸ ਹਾਦਸੇ ਵਿੱਚ ਬੱਸ ਸਟਾਪ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਆਕਲੈਂਡ ‘ਚ ਤੜਕੇ ਸਵੇਰ ਬੇਕਾਬੂ ਹੋਈ ਕਾਰ ਬੱਸ ਸਟਾਪ ਨਾਲ ਜਾ ਟਕਰਾਈ…
