ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਪ੍ਰਸਿੱਧ ਪੰਜਾਬੀ ਲੋਕ ਗਾਇਕ ਕੰਵਰ ਗਰੇਵਾਲ ਜੋ ਕਿ ਨਵੰਬਰ ਮਹੀਨੇ ਵਿੱਚ ਆਪਣਾ ਨਿਊਜ਼ੀਲੈਂਡ ਟੂਰ ਲੈ ਕੇ ਆ ਰਹੇ ਹਨ।ਇਸ ਟੂਰ ਦੇ ਆਕਲੈਂਡ ਵਿੱਚ ਹੋਣ ਜਾ ਰਹੇ ਵੱਡੇ ਅਤੇ ਸ਼ਾਨਦਾਰ ਸੋਅ ਜੋ ਕਿ ਬਲੈਕਸਟੋਨ ਅਤੇ ਅਫਸਰ ਪ੍ਰੋਡਕਸ਼ਨ ਵੱਲੋਂ 19 ਨਵੰਬਰ ਨੂੰ ਪੰਜਾਬੀਆਂ ਦੇ ਵੱਡੀ ਪਸੰਦ ਵਾਲੇ ਹਾਲ ਡਿਉ ਡਰੋਪ ਈਵੈਂਟ ਸੈਂਟਰ ਮੈਨੁਕਾਊ ਵਿੱਚ ਕਰਵਾਇਆਂ ਜਾ ਰਿਹਾ ਹੈ।ਇਸ ਸੋਅ ਦਾ ਪੋਸਟਰ ਅੱਜ ਬੜੇ ਹੀ ਸ਼ਾਨਦਾਰ ਢੰਗ ਨਾਲ ਇੱਕ ਵੱਡੇ ਇਕੱਠ ਵਾਲੇ ਸਮਾਗਮ ਵਿੱਚ The Cave Manukau ਵਿਖੇ ਜਾਰੀ ਕੀਤਾ ਗਿਆ।ਬਲੈਕਸਟੋਨ ਅਤੇ ਅਫਸਰ ਪ੍ਰੋਡਕਸ਼ਨ ਦੀ ਟੀਮ ਹੈਰੀ ਰਾਣਾ,ਲਵਦੀਪ ਸਿੰਘ ਅਤੇ ਸ਼ਰਨ ਸਿੰਘ (ਡੇਲੀ ਖ਼ਬਰ)ਵੱਲੋਂ ਸੋਅ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਸੋਅ ਦੀਆਂ ਤਿਆਰੀਆਂ ਪਿਛਲੇ ਦਿਨਾਂ ਤੋ ਅਰੰਭ ਦਿੱਤੀਆਂ ਗਈਆਂ ਹਨ।ਉਹਨਾਂ ਦੱਸਿਆ ਕਿ ਸੋਅ ਦੀਆ ਟਿਕਟਾਂ ਬੜੀਆਂ ਹੀ ਵਾਜਬ ਕੀਮਤ ‘ਤੇ ਰੱਖੀਆਂ ਗਈਆਂ ਹਨ ਅਤੇ ਟਿਕਟਾਂ eventfinda ਦੇ ਵੈਬਸਾਈਟ ਤੋ ਖਰੀਦੀਆਂ ਜਾ ਸਕਦੀਆਂ ਹਨ।ਉਹਨਾਂ ਦੱਸਿਆ ਕਿ ਸੋਅ ਵਿੱਚ ਦਰਸ਼ਕਾਂ ਦੇ ਬੈਠਣ,ਸਕਿੳਿਰਟੀ,ਕਾਰ ਪਾਰਕਿੰਗ ਤੋ ਇਲਾਵਾ ਸਟੇਜ ਤੇ ਸਾਊਡ ਅਤੇ ਲਾਈਟ ਦੇ ਵਧੀਆਂ ਪ੍ਰਬੰਧ ਕੀਤੇ ਗਏ ਹਨ।ਦੱਸ ਦਈਏ ਕਿ ਕੰਵਰ ਗਰੇਵਾਲ ਟਿਕਟਾਂ ਦੋ ਲੈ ਲਈਂ, ਛੱਲਾ, ਇਤਬਾਰ, ਰਮਜ਼ਾਂ ਯਾਰ ਦੀਆਂ, ਫਕੀਰਾ, ਸੁੱਖ ਰੱਖੀਂ, ਇਸ਼ਕ ਬੁੱਲੇ ਨੂੰ ਨਚਾਵੇ ਵਰਗੇ ਅਨੇਕਾਂ ਹਿੱਟ ਗੀਤ ਗਾ ਚੁੱਕੇ ਹਨ ਅਤੇ ਉਹਨਾਂ ਦਾ ਪਿਛਲੇ ਸਮੇ ਦੌਰਾਨ ਲੱਗੇ ਕਿਸਾਨੀ ਮੋਰਚੇ ਵਿੱਚ ਵੱਡਾ ਸਹਿਯੋਗ ਰਿਹਾ ਸੀ।ਨਿਊਜ਼ੀਲੈਂਡ ਵਾਸੀਆ ਵਿੱਚ ਵੀ ਇਸ ਸੋਅ ਨੂੰ ਲੈ ਲੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਆਕਲੈਂਡ ਤੋ ਇਲਾਵਾ ਨਿਊਜ਼ੀਲੈਂਡ ਦੇ ਹੋਰ ਵੱਖ-ਵੱਖ ਸ਼ਹਿਰਾਂ ਵਿੱਚ ਵੀ ਕੰਵਰ ਗਰੇਵਾਲ ਦੇ ਸੋਅ ਹੋ ਰਹੇ ਹਨ ਜਿਨਾਂ ਦੀ ਜਾਣਕਾਰੀ ਜਲਦ ਸਾਂਝੀ ਕੀਤੀ ਜਾਵੇਗੀ।


