ਸ਼ਾਹਰੁਖ ਖ਼ਾਨ ਦੀ ਫਿਲਮ ‘ਸਵਦੇਸ਼’ ਵਿਚ ਮੁੱਖ ਕਲਾਕਾਰ ਵਜੋਂ ਕੰਮ ਕਰ ਚੁੱਕੀ ਗਾਇਤਰੀ ਜੋਸ਼ੀ ਤੇ ਉਸ ਦਾ ਪਤੀ ਵਿਕਾਸ ਉਬਰਾਏ ਜੋ ਕਿ ਇਟਲੀ ਗਏ ਹੋਏ ਸਨ, ਉਥੇ ਸੜਕ ਹਾਦਸੇ ਦੌਰਾਨ ਵਾਲ-ਵਾਲ ਬਚੇ ਹਨ। ਵਿਦੇਸ਼ ਵਿਚ ਛੁੱਟੀਆਂ ਮਨਾਉਣ ਦੌਰਾਨ ਉਹ ਲੈਂਬਰਗਿਨੀ ਵਿਚ ਸਵਾਰ ਸਨ। ਸਾਰਡੀਨੀਆ ਵਿਚ ਹੋਏ ਹਾਦਸੇ ਦੌਰਾਨ ਦੂਜੀ ਕਾਰ ਵਿਚ ਸਵਾਲ ਸਵਿਸ ਜੋੜੇ ਦੀ ਮੌਤ ਹੋ ਗਈ ਹੈ।
ਗਾਇਤਰੀ ਤੇ ਉਬਰਾਏ ਦੀ ਜੋੜੀ ਸਪੋਰਟਸ ਕਾਰ ਸਮੂਹ ਦੇ ਟੂਰ ਦਾ ਹਿੱਸਾ ਸੀ। ਓਵਰਟੇਕ ਕਰਨ ਦੌਰਾਨ ਫਰਾਰੀ ਦੇ ਚਾਲਕ ਨੇ ਆਪਣੇ ਅੱਗੇ ਚੱਲ ਰਹੀ ਕੈਂਪਰ ਵੈਨ ਤੇ ਲੈਂਬਰਗਿਨੀ ਨੂੰ ਟੱਕਰ ਮਾਰ ਦਿੱਤੀ। ਇਸ ਸਬੰਧ ਵਿਚ ਵੀਡੀਓ ਸਾਹਮਣੇ ਆਇਆ ਹੈ। ਦਰਅਸਲ, ਕੈਂਪਰ ਵੈਨ ਵਿਚ ਦੱਖਣੀ ਟਾਇਰਾਲ ਤੋਂ ਇਟਲੀ ਦੇ ਸੈਲਾਨੀ ਸਵਾਰ ਸਨ। ਗਾਇਤਰੀ ਦੀ ਲੈਂਬਰਗਿਨੀ ਕਾਰ ਕੈਂਪਰ ਵੈਨ ਨਾਲ ਟਕਰਾਅ ਗਈ ਸੀ। ਇਸ ਦੌਰਾਨ ਫਰਾਰੀ ਨੂੰ ਅੱਗ ਲੱਗ ਗਈ, ਜਿਸ ਨਾਲ ਉਸ ਵਿਚ ਬੈਠੇ ਬਿਰਧ ਸੈਲਾਨੀ ਪਤੀ-ਪਤਨੀ ਦੀ ਜਾਨ ਚਲੀ ਗਈ। ਮਰਨ ਵਾਲਿਆਂ ਦੀ ਪਹਿਚਾਣ 67 ਸਾਲਾਵ ਮਾਰਕਸ ਕ੍ਰੌਟਲੀ ਤੇ 63 ਸਾਲਾ ਮੈਲਿਸਾ ਵਜੋਂ ਹੋਈ ਹੈ। ਇਹ ਦੋਵੇਂ ਸਵਿਟਜ਼ਰਲੈਂਡ ਦੇ ਜਿਊਰਿਖ ਲਾਗੇ ਪੈਂਦੇ ਵਾਲੀਸੇਲੇਨ ਦੇ ਰਹਿਣ ਵਾਲੇ ਸਨ। ਇਸ ਦੌਰਾਨ ਗਾਇਤਰੀ ਤੇ ਉਸ ਦੇ ਪਤੀ ਵਿਕਾਸ ਨੇ ਸੁਰੱਖਿਅਤ ਹੋਣ ਬਾਰੇ ਪੁਸ਼ਟੀ ਕੀਤੀ ਹੈ।