Home » ਕੈਨੇਡਾ ‘ਚ ਹੋਏ ਇਕ ਜਹਾਜ਼ ਹਾਦਸੇ ਵਿੱਚ ਦੋ ਭਾਰਤੀ ਪਾਇਲਟਾਂ ਸਮੇਤ 3 ਲੋਕਾਂ ਦੀ ਮੌਤ…
Home Page News • India • World • World News

ਕੈਨੇਡਾ ‘ਚ ਹੋਏ ਇਕ ਜਹਾਜ਼ ਹਾਦਸੇ ਵਿੱਚ ਦੋ ਭਾਰਤੀ ਪਾਇਲਟਾਂ ਸਮੇਤ 3 ਲੋਕਾਂ ਦੀ ਮੌਤ…

Spread the news

ਕੈਨੇਡਾ ਦੇ ਵੈਨਕੂਵਰ ਨੇੜੇ ਚਿਲੀਵੈਕ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਜਹਾਜ਼ ‘ਚ ਸਵਾਰ ਦੋ ਭਾਰਤੀ ਟਰੇਨੀ ਪਾਇਲਟਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਮੀਡੀਆ ਮੁਤਾਬਕ ਜਹਾਜ਼ ਖੇਤਰ ‘ਚ ਇਕ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਕਰੈਸ਼ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਹਾਜ਼ ਹਾਦਸੇ ਵਿੱਚ ਮਰਨ ਵਾਲੇ ਦੋ ਭਾਰਤੀ ਪਾਇਲਟਾਂ ਦੇ ਨਾਮ ਅਭੈ ਗਡਰੂ ਅਤੇ ਯਸ਼ ਵਿਜੇ ਰਾਮੂਗੜੇ ਹਨ। ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦਾ ਨਾਂ ਪਾਈਪਰ ਪੀਏ-34 ਸੇਨੇਕਾ ਹੈ।ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਘਟਨਾ ਸਬੰਧੀ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਜਹਾਜ਼ ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।