Home » ਅਫਗਾਨਿਸਤਾਨ ‘ਚ ਭੂਚਾਲ ਨਾਲ 2400 ਤੋਂ ਵੱਧ ਲੋਕਾਂ ਦੀ ਹੋਈ ਮੌਤ…
Home Page News World World News

ਅਫਗਾਨਿਸਤਾਨ ‘ਚ ਭੂਚਾਲ ਨਾਲ 2400 ਤੋਂ ਵੱਧ ਲੋਕਾਂ ਦੀ ਹੋਈ ਮੌਤ…

Spread the news

ਪੱਛਮੀ ਅਫਗਾਨਿਸਤਾਨ ‘ਚ ਲਗਾਤਾਰ 6 ਵਾਰ ਆਏ ਭੂਚਾਲ ਕਾਰਨ ਤਬਾਹੀ ਮਚ ਗਈ ਹੈ। ਇਹ ਦੋ ਦਹਾਕਿਆਂ ਵਿੱਚ ਦੇਸ਼ ਵਿਚ ਆਏ ਸਭ ਤੋਂ ਘਾਤਕ ਭੂਚਾਲ ਵਿੱਚੋਂ ਇੱਕ ਹੈ। ਦੇਸ਼ ਦੀ ਰਾਸ਼ਟਰੀ ਆਫ਼ਤ ਅਥਾਰਟੀ ਨੇ ਕਿਹਾ ਕਿ ਸ਼ਨੀਵਾਰ ਨੂੰ ਪੱਛਮੀ ਅਫਗਾਨਿਸਤਾਨ ਵਿੱਚ 6.3 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਅਤੇ ਬਾਅਦ ਵਿੱਚ ਆਏ ਝਟਕਿਆਂ ਨੇ ਹਜਾਰਾਂ ਲੋਕਾਂ ਦੀ ਜਾਨ ਲੈ ਲਈ। USGS ਤੋਂ ਮਿਲੀ ਜਾਣਕਾਰੀ ਦੇ ਆਧਾਰ ਉਤੇ ਹੇਰਾਤ ਦੇ ‘ਜ਼ਿੰਦਾ ਜਾਨ’ ਜ਼ਿਲੇ ‘ਚ 7.7 ਕਿਲੋਮੀਟਰ ਦੀ ਡੂੰਘਾਈ ‘ਤੇ 5.9 ਤੀਬਰਤਾ ਦਾ ਤਾਜ਼ਾ ਭੂਚਾਲ ਆਇਆ ਹੈ।