Home » ਦੱਖਣੀ ਆਕਲੈਂਡ ‘ਚ ਚੋਰਾਂ ਨੇ ਲੁੱਟਿਆ ਸਟੋਰ,ਪੁਲਿਸ ਨੇ ਦੋ ਨੂੰ ਕੀਤਾ ਗ੍ਰਿਫਤਾਰ ਬਾਕੀਆਂ ਦੀ ਭਾਲ ਜਾਰੀ…
New Zealand Local News • NewZealand

ਦੱਖਣੀ ਆਕਲੈਂਡ ‘ਚ ਚੋਰਾਂ ਨੇ ਲੁੱਟਿਆ ਸਟੋਰ,ਪੁਲਿਸ ਨੇ ਦੋ ਨੂੰ ਕੀਤਾ ਗ੍ਰਿਫਤਾਰ ਬਾਕੀਆਂ ਦੀ ਭਾਲ ਜਾਰੀ…

Spread the news


ਆਕਲੈਂਡ (ਬਲਜਿੰਦਰ ਸਿੰਘ) ਬੀਤੀ ਰਾਤ ਦੱਖਣੀ ਆਕਲੈਂਡ ‘ਚ 24/7 ਦਿਨ ਖੁੱਲਣ ਵਾਲੇ ਇੱਕ ਸਟੋਰ ‘ਤੇ ਚੋਰਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।ਪੁਲਿਸ ਨੇ ਦੱਸਿਆ ਕਿ ਚੋਰੀ ਦੀ ਵਾਰਦਾਤ ਰਾਤ 1:42 ਵਜੇ ਕਲੋਵਰ ਪਾਰਕ ਦੇ Dawson Road ‘ਤੇ ਸਥਿਤ Supervalue ਸਟੋਰ ਤੇ ਵਾਪਰੀ।
ਪੁਲਿਸ ਦੇ ਪਹੁੰਚਣ ਤੋ ਪਹਿਲਾ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਜਿਨਾਂ ਨੂੰ ਵਿਚ ਸ਼ਾਮਲ ਦੋ ਨੌਜਵਾਨਾਂ ਨੂੰ ਪੁਲਿਸ ਨੇ ਥੋੜੀ ਦੇਰ ਬਾਅਦ ਹੀ ਗ੍ਰਿਫਤਾਰ ਕਰ ਲਿਆ ਗਿਆ।ਗ੍ਰਿਫਤਾਰ ਕੀਤੇ ਗਏ ਇੱਕ 16 ਸਾਲ ਦੀ ਉਮਰ ਦੇ ਨੌਜਵਾਨ ‘ਤੇ ਚੋਰੀ, ਹਮਲੇ ਅਤੇ ਗੈਰ-ਕਾਨੂੰਨੀ ਢੰਗ ਚਲਾਉਣ ਅਤੇ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਸੀ ਅਤੇ ਉਸ ਨੂੰ ਮਾਨੁਕਾਊ ਯੂਥ ਕੋਰਟ ਵਿੱਚ ਪੇਸ਼ ਹੋਵੇਗਾ। ਇੱਕ 13 ਸਾਲ ਦੇ ਬੱਚੇ ਨੂੰ ਯੂਥ ਏਡ ਸਰਵਿਸਿਜ਼ ਲਈ ਰੈਫਰ ਕੀਤਾ ਗਿਆ ਹੈ।ਇਸ ਘਟਨਾ ਵਿੱਚ ਸ਼ਾਮਲ ਬਾਕੀਆਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਜਾਰੀ ਹੈ।